19.1 C
Toronto
Saturday, June 13, 2026
spot_img
Homeਭਾਰਤਨਿਰਭੈਆ ਮਾਮਲੇ ਦੇ ਚਾਰ ਦੋਸ਼ੀਆਂ ਦਾ ਤੀਜਾ ਡੈਥ ਵਾਰੰਟ ਜਾਰੀ

ਨਿਰਭੈਆ ਮਾਮਲੇ ਦੇ ਚਾਰ ਦੋਸ਼ੀਆਂ ਦਾ ਤੀਜਾ ਡੈਥ ਵਾਰੰਟ ਜਾਰੀ

3 ਮਾਰਚ ਨੂੰ ਸਵੇਰੇ 6 ਵਜੇ ਦਿੱਤੀ ਜਾਵੇਗੀ ਫਾਂਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਰਭੈਆ ਮਾਮਲੇ ਵਿਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਚਾਰਾਂ ਦੋਸ਼ੀਆਂ ਦਾ ਤੀਜਾ ਡੈਥ ਵਾਰੰਟ ਜਾਰੀ ਕੀਤਾ। ਐਡੀਸ਼ਨਲ ਸੈਸ਼ਨ ਜੱਜ ਨੇ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦੇਣ ਦਾ ਫੈਸਲਾ ਸੁਣਾਇਆ ਹੈ। ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 3 ਮਾਰਚ ਨੂੰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਆਂ ਮਿਲਣ ਵਿਚ ਕਈ ਵਾਰ ਦੇਰੀ ਹੋ ਜਾਂਦੀ ਹੈ, ਪਰ ਨਿਆਂ ਜ਼ਰੂਰ ਮਿਲੇਗਾ। ਉਧਰ ਦੂਜੇ ਪਾਸੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਅਜੇ ਤੱਕ ਕਾਨੂੰਨੀ ਬਦਲ ਬਾਕੀ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਪਵਨ ਕਿਊਰੇਟਿਵ ਪਟੀਸ਼ਨ ਲਗਾਉਣੀ ਚਾਹੁੰਦਾ ਹੈ ਅਤੇ ਦੋਸ਼ੀ ਅਜੇ ਕੁਮਾਰ ਵੀ ਗੁਨਾਹ ਦੇ ਸਮੇਂ ਆਪਣੇ ਆਪ ਨੂੰ ਨਾਬਾਲਗ ਹੋਣ ਨੂੰ ਲੈ ਕੇ ਅਰਜ਼ੀ ਦਾਇਰ ਕਰਨੀ ਚਾਹੁੰਦਾ ਹੈ। ਧਿਆਨ ਰਹੇ ਇਸ ਤੋਂ ਪਹਿਲਾਂ ਵੀ ਦੋ ਵਾਰੀ ਨਿਰਭੈਆ ਮਾਮਲੇ ਦੇ ਦੋਸ਼ੀਆਂ ਨੂੰ ਡੈਥ ਵਾਰੰਟ ਜਾਰੀ ਹੋ ਚੁੱਕੇ ਹਨ।

RELATED ARTICLES
POPULAR POSTS