ਨਿਠਾਰੀ ਮਾਮਲੇ ’ਚ ਇਲਾਹਾਬਾਦ ਹਾਈਕੋਰਟ ਨੇ ਫੈਸਲਾ ਪਲਟਿਆ October 16, 2023 ਨਿਠਾਰੀ ਮਾਮਲੇ ’ਚ ਇਲਾਹਾਬਾਦ ਹਾਈਕੋਰਟ ਨੇ ਫੈਸਲਾ ਪਲਟਿਆ ਮੋਨਿੰਦਰ ਸਿੰਘ ਪੰਧੇਰ ਬਰੀ, ਪਰ ਸੁਰਿੰਦਰ ਕੋਹਲੀ ’ਤੇ ਇਕ ਕੇਸ ’ਚ ਫਾਂਸੀ ਦੀ ਸਜ਼ਾ ਬਰਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਨੋਇਡਾ ਦੇ ਨਿਠਾਰੀ ਕਾਂਡ ਵਿਚ ਮੋਨਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਕੋਹਲੀ ਦੀ ਅਪੀਲ ਇਲਾਹਾਬਾਦ ਹਾਈਕੋਰਟ ਨੇ ਮਨਜੂਰ ਕਰ ਲਈ ਹੈ। ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਨੇ ਉਨ੍ਹਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ’ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਨਿਠਾਰੀ ਮਾਮਲੇ ਵਿਚ ਕੁੱਲ 14 ਮਾਮਲਿਆਂ ਵਿਚ ਹਾਈਕੋਰਟ ਨੇ ਦੋਸ਼ੀਆਂ ਨੂੰ ਬਰੀ ਕੀਤਾ ਹੈ। ਇਨ੍ਹਾਂ ਵਿਚ ਕੋਹਲੀ ਨੂੰ 12 ਅਤੇ ਪੰਧੇਰ ਨੂੰ ਦੋ ਮਾਮਲਿਆਂ ਵਿਚ ਰਾਹਤ ਮਿਲੀ ਹੈ। ਹਾਲਾਂਕਿ ਸੁਰਿੰਦਰ ਕੋਹਲੀ ਨੂੰ ਸੁਪਰੀਮ ਕੋਰਟ ਨੇ ਇਕ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਹੈ, ਜੋ ਫਿਲਹਾਲ ਬਰਕਰਾਰ ਰਹੇਗੀ। ਇਹ ਫੈਸਲਾ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਐਸ.ਐਚ.ਏ. ਰਿਜ਼ਵੀ ਦੀ ਬੈਂਚ ਨੇ ਸੁਣਾਇਆ ਹੈ। ਇਸ ਤੋਂ ਪਹਿਲਾਂ ਲੰਬੀ ਚੱਲੀ ਬਹਿਸ ਤੋਂ ਬਾਅਦ ਅਪੀਲਾਂ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ 2006 ਵਿਚ ਪੁਲਿਸ ਨੇ ਨਿਠਾਰੀ ਵਿਚ ਰਹਿਣ ਵਾਲੇ ਮੋਨਿੰਦਰ ਸਿੰਘ ਪੰਧੇਰ ਦੀ ਕੋਠੀ ਦੇ ਪਿੱਛੇ ਨਾਲੇ ਵਿਚੋਂ ਬੱਚਿਆਂ ਅਤੇ ਮਹਿਲਾਵਾਂ ਦੇ ਦਰਜਨਾਂ ਕੰਕਾਲ ਬਰਾਮਦ ਕੀਤੇ ਸਨ। ਪੁਲਿਸ ਨੇ ਮੋਨਿੰਦਰ ਸਿੰਘ ਪੰਧੇਰ ਅਤੇ ਉਸਦੇ ਨੌਕਰ ਸੁਰਿੰਦਰ ਕੋਹਲੀ ਨੂੰ ਇਸ ਮਾਮਲੇ ਵਿਚ ਆਰੋਪੀ ਬਣਾਇਆ ਸੀ। ਸੀਬੀਆਈ ਨੇ ਇਨ੍ਹਾਂ ਦੋਵਾਂ ਦੇ ਖਿਲਾਫ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਦਰਜ ਕੀਤੇ ਸਨ। 2023-10-16 Parvasi Chandigarh Share Facebook Twitter Google + Stumbleupon LinkedIn Pinterest