Breaking News
Home / ਕੈਨੇਡਾ / Front / ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ‘ਆਪ’ ਸਰਕਾਰ ਨੂੰ ਗਿਰਾਉਣ ਦਾ ਭਾਜਪਾ ’ਤੇ ਲਗਾਇਆ ਆਰੋਪ

ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ‘ਆਪ’ ਸਰਕਾਰ ਨੂੰ ਗਿਰਾਉਣ ਦਾ ਭਾਜਪਾ ’ਤੇ ਲਗਾਇਆ ਆਰੋਪ

ਕਿਹਾ : ਭਾਜਪਾ ਨੇ ‘ਆਪ’ ਦੇ ਸੱਤ ਵਿਧਾਇਕਾਂ ਨੂੰ ਦਿੱਤੀ 25 ਕਰੋੜ ਰੁਪਏ ਦੀ ਆਫਰ


ਨਵੀਂ ਦਿੱਲੀ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ’ਤੇ ‘ਆਪ’ ਦੀ ਦਿੱਲੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਹੈ। ਕੇਜਰੀਵਾਲ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਕਰਕੇ ਕਿਹਾ ਕਿ ਭਾਜਪਾ ਦੇ ਇਕ ਆਗੂ ਨੇ ਲੰਘੇ ਦਿਨੀਂ ਆਮ ਆਦਮੀ ਪਾਰਟੀ ਦੇ 7 ਐਮ ਐਲ ਏਜ਼ ਨਾਲ ਸੰਪਰਕ ਕਰਕੇ ਕਿਹਾ ਕਿ ਕੁੱਝ ਦਿਨਾਂ ਬਾਅਦ ਕੇਜਰੀਵਾਲ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ‘ਆਪ’ ਦੇ ਐਮ ਐਲ ਏਜ਼ ਨੂੰ ਤੋੜਾਂਗੇ। ਭਾਜਪਾ ਆਗੂ ਨੇ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਨੂੰ ਕਿਹਾ ਕਿ ਉਨ੍ਹਾਂ ਦੀ ‘ਆਪ’ ਦੇ 21 ਐਮ ਐਲ ਏਜ਼ ਨਾਲ ਗੱਲ ਹੋ ਗਈ ਹੈ ਜਦਕਿ ਉਹ ਬਾਕੀ ਵਿਧਾਇਕਾਂ ਨਾਲ ਵੀ ਗੱਲ ਕਰ ਰਹੇ ਹਨ। ਉਸ ਤੋਂ ਬਾਅਦ ਦਿੱਲੀ ’ਚ ਆਮ ਆਦਮੀ ਪਾਰਟ ਦੀ ਸਰਕਾਰ ਨੂੰ ਗਿਰਾ ਦੇਣਗੇ। ਤੁਸੀਂ ਵੀ ਆ ਜਾਓ ਤੁਹਾਨੂੰ 25 ਕਰੋੜ ਰੁਪਏ ਦੇਵਾਂਗੇ ਅਤੇ ਭਾਜਪਾ ਦੀ ਟਿਕਟ ’ਤੇ ਤੁਹਾਨੂੰ ਚੋਣ ਲੜਾ ਦੇਵਾਂਗੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਡੇ 21 ਵਿਧਾਇਕਾਂ ਨਾਲ ਗੱਲ ਕੀਤੀ ਹੈ ਪ੍ਰੰਤੂ ਮੇਰੀ ਜਾਣਕਾਰੀ ਅਨੁਸਾਰ ਭਾਜਪਾ ਵਾਲਿਆਂ ਨੇ ਸਿਰਫ਼ ਸਾਡੇ 7 ਵਿਧਾਇਕਾਂ ਨਾਲ ਗੱਲ ਕੀਤੀ ਹੈ। ਜਦਕਿ ਸਾਡੇ 7 ਵਿਧਾਇਕਾਂ ਨੇ ਭਾਜਪਾ ਦੀ ਆਫਰ ਨੂੰ ਠੁਕਰਾ ਦਿੱਤਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਦੀ ਇਸ ਗੱਲ ਨੂੰ ਰਿਕਾਰਡ ਕਰ ਲਿਆ ਗਿਆ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …