19.6 C
Toronto
Wednesday, July 8, 2026
spot_img
Homeਭਾਰਤ'84 ਕਤਲੇਆਮ ਦੀ ਜਾਂਚ ਲਈ ਬਣੀ ਐਸ.ਆਈ.ਟੀ ਦੇ ਮੁਖੀ ਹੋਣਗੇ ਜਸਟਿਸ (ਰਿਟਾ.)...

’84 ਕਤਲੇਆਮ ਦੀ ਜਾਂਚ ਲਈ ਬਣੀ ਐਸ.ਆਈ.ਟੀ ਦੇ ਮੁਖੀ ਹੋਣਗੇ ਜਸਟਿਸ (ਰਿਟਾ.) ਸ਼ਿਵ ਨਾਰਾਇਣ ਢੀਂਗਰਾ

ਤਿੰਨ ਮੈਂਬਰੀ ਕਮੇਟੀ ਦੋ ਮਹੀਨਿਆਂ ‘ਚ ਦੇਵੇਗੀ ਰਿਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼
1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਿਤ 186 ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਤਿੰਨ ਮੈਂਬਰੀ ਐੱਸ.ਆਈ.ਟੀ. ਦੇ ਮੁਖੀ ਜਸਟਿਸ (ਰਿਟਾ.) ਸ਼ਿਵ ਨਾਰਾਇਣ ਢੀਂਗਰਾ ਹੋਣਗੇ। ਜਦਕਿ ਸੇਵਾ ਮੁਕਤ ਆਈ.ਏ.ਐੱਸ ਅਫ਼ਸਰ ਰਾਜਦੀਪ ਸਿੰਘ ਅਤੇ ਸੇਵਾ ਮੁਕਤ ਆਈ.ਪੀ.ਐੱਸ ਅਫ਼ਸਰ ਅਭਿਸ਼ੇਕ ਦੁਲਾਰ ਦੋ ਹੋਰ ਮੈਂਬਰ ਹੋਣਗੇ। ਕਮੇਟੀ ਨੇ ਆਪਣੀ ਰਿਪੋਰਟ 2 ਮਹੀਨਿਆਂ ਵਿਚ ਸੁਪਰੀਮ ਕੋਰਟ ਨੂੰ ਸੌਂਪਣੀ ਹੈ। ਸੁਪਰੀਮ ਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ।

RELATED ARTICLES
POPULAR POSTS