-7.6 C
Toronto
Friday, December 26, 2025
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ

Image Courtesy :jagbani(punjabkesar)

ਕਿਹਾ – ਰਾਮ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹੇਗਾ ਸ਼ਰਧਾ ਦਾ ਪ੍ਰਤੀਕ
ਅਯੁੱਧਿਆ/ਬਿਊਰੋ ਨਿਊਜ਼
ਅਯੁੱਧਿਆ ਵਿਚ ਅੱਜ ਰਾਮ ਮੰਦਰ ਦਾ ਨੀਂਹ ਪੱਥਰ 12 ਵੱਜ ਕੇ 44 ਮਿੰਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖ ਦਿੱਤਾ। ਰਾਮ ਮੰਦਰ ਭੂਮੀ ਪੂਜਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ‘ਤੇ ਰਾਮ ਭਗਤਾਂ ਨੂੰ ਕੋਟਿ-ਕੋਟਿ ਵਧਾਈ। ਉਨ੍ਹਾਂ ਕਿਹਾ ਕਿ ਅੱਜ ਹਰ ਮਨ ਖੁਸ਼ ਅਤੇ ਭਾਵੁਕ ਹੈ। ਮੋਦੀ ਨੇ ਕਿਹਾ ਕਿ ਸਾਲਾਂ ਤੋਂ ਟੈਂਟ ਵਿਚ ਰਹਿ ਰਹੇ ਰਾਮ ਲੱਲਾ ਲਈ ਅੱਜ ਵੱਡਾ ਮੰਦਿਰ ਬਣੇਗਾ ਅਤੇ ਪੂਰੇ ਭਾਰਤ ਵਿਚ ਰਾਮ ਦੀ ਗੂੰਜ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ ਅਤੇ ਭਗਵਾਨ ਦਾ ਇਹ ਮੰਦਰ ਹਮੇਸ਼ਾ ਲਈ ਮਨੁੱਖਤਾ ਨੂੰ ਪ੍ਰੇਰਨਾ ਦਿੰਦਾ ਰਹੇਗਾ। ਮੋਦੀ ਨੇ ਕਿਹਾ ਕਿ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਰਧਾ ਦਾ ਪ੍ਰਤੀਕ ਬਣੇਗਾ ਅਤੇ ਪੂਰੇ ਖੇਤਰ ਦਾ ਵਿਕਾਸ ਵੀ ਹੋਵੇਗਾ। ਮੋਦੀ ਨੇ ‘ਸ਼੍ਰੀਰਾਮ ਜਨਮਭੂਮੀ ਮੰਦਰ’ ਦਾ ਡਾਕ ਟਿਕਟ ਵੀ ਜਾਰੀ ਕੀਤਾ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਯੋਗ ਗੁਰੂ ਰਾਮਦੇਵ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਮੋਦੀ ਨੇ ਹਨੂੰਮਾਨਗੜ੍ਹੀ ਪਹੁੰਚ ਕੇ ਹਨੂੰਮਾਨ ਜੀ ਦੀ ਪੂਜਾ ਕੀਤੀ ਅਤੇ ਫਿਰ ਰਾਮ ਜਨਮ ਭੂਮੀ ਖੇਤਰ ਪਹੁੰਚ ਕੇ ਭਗਵਾਨ ਰਾਮ ਦੀ ਡੰਡੌਤ ਬੰਦਨਾ ਵੀ ਕੀਤੀ। ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਗੱਦੀਨਸ਼ੀਨ ਪ੍ਰੇਮਦਾਸ ਮਹਾਰਾਜ ਨੇ ਪ੍ਰਧਾਨ ਮੰਤਰੀ ਨੂੰ ਚਾਂਦੀ ਦਾ ‘ਮੁਕਟ’ ਭੇਟ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਗਸਤ 2019 ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾ ਦਿੱਤੀ ਗਈ ਸੀ ਅਤੇ ਅੱਜ 5 ਅਗਸਤ 2020 ਨੂੰ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ।

RELATED ARTICLES
POPULAR POSTS