
ਸੰਸਾਰ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 2 ਕਰੋੜ ਵੱਲ ਨੂੰ ਵਧੀ
ਵਾਸ਼ਿੰਗਟਨ/ਬਿਊਰੋ ਨਿਊਜ਼
ਇਕ ਪਾਸੇ ਰੂਸ ਕਰੋਨਾ ਵੈਕਸੀਨ ਦੇ ਸਫਲ ਟ੍ਰਾਇਲ ਦਾ ਦਾਅਵਾ ਕਰ ਰਿਹਾ ਹੈ , ਦੂਜੇ ਪਾਸੇ ਸੰਸਾਰ ਭਰ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ ਵੱਲ ਨੂੰ ਵਧ ਗਿਆ ਹੈ। ਦੁਨੀਆ ਭਰ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1 ਕਰੋੜ 90 ਲੱਖ ਤੋਂ ਪਾਰ ਹੋ ਗਈ ਅਤੇ 1 ਕਰੋੜ 22 ਲੱਖ ਦੇ ਕਰੀਬ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ। ਧਿਆਨ ਰਹੇ ਕਿ ਸੰਸਾਰ ਭਰ ਵਿਚ ਕਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 7 ਲੱਖ 12 ਹਜ਼ਾਰ ਤੋਂ ਜ਼ਿਆਦਾ ਹੈ। ਉਧਰ ਰੂਸ ਨੇ ਦਾਅਵਾ ਕੀਤਾ ਕਿ ਉਸਦੀ ਕਰੋਨਾ ਵੈਕਸੀਨ ਕਲੀਨੀਕਲ ਟ੍ਰਾਇਲ ਵਿਚ ਸਫਲ ਰਹੀ ਹੈ। ਇਸ ਵੈਕਸੀਨ ਨੂੰ ਮਾਸਕੋ ਸਥਿਤ ਰੂਸੀ ਸਿਹਤ ਮੰਤਰਾਲੇ ਨਾਲ ਜੁੜੀ ਖੋਜ ਸੰਸਥਾ ਨੇ ਬਣਾਇਆ ਹੈ। ਟ੍ਰਾਇਲ ਰਿਪੋਰਟ ਮੁਤਾਬਕ ਜਿਨ੍ਹਾਂ ਵਾਲੰਟੀਅਰਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ, ਉਨ੍ਹਾਂ ਵਿਚ ਨੈਗੇਟਿਵ ਸਾਈਡ ਇਫੈਕਟਸ ਨਹੀਂ ਮਿਲੇ। ਹਾਲਾਂਕਿ ਡਬਲਿਊ ਐਚ ਓ ਨੇ ਇਸ ਵੈਕਸੀਨ ਦੇ ਇਸਤੇਮਾਲ ਲਈ ਸਾਵਧਾਨ ਵੀ ਕੀਤਾ ਹੈ।