4.3 C
Toronto
Friday, November 7, 2025
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਨਿਵੇਸ਼ ਲਈ ਸਭ ਤੋਂ ਬਿਹਤਰ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਨਿਵੇਸ਼ ਲਈ ਸਭ ਤੋਂ ਬਿਹਤਰ ਦੱਸਿਆ


ਜਪਾਨ ’ਚ ਮੋਦੀ ਨੇ ਕਿਹਾ : ਦੁਨੀਆਂ ਦੀਆਂ ਨਜ਼ਰਾਂ ਹੀ ਨਹੀਂ ਸਗੋਂ ਭਰੋਸਾ ਵੀ ਭਾਰਤ ’ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ’ਤੇ ਜਪਾਨ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਟੋਕੀਓ ਵਿਚ ਭਾਰਤ-ਜਪਾਨ ਦੀ ਸਾਂਝੀ ਇਕਨੌਮਿਕ ਫੋਰਮ ਦੀ ਬੈਠਕ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿਚ ਮੋਦੀ ਨੇ ਭਾਰਤ ਨੂੰ ਨਿਵੇਸ਼ ਦੇ ਲਈ ਸਭ ਤੋਂ ਬਿਹਤਰ ਦੱਸਿਆ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਨਜ਼ਰਾਂ ਹੀ ਨਹੀਂ, ਸਗੋਂ ਭਰੋਸਾ ਵੀ ਭਾਰਤ ’ਤੇ ਹੈ। ਮੋਦੀ ਨੇ ਕਿਹਾ ਕਿ ਜਪਾਨ ਟੈਕਨਾਲੋਜੀ ਵਿਚ ਪਾਵਰ ਹਾਊਸ ਹੈ ਤੇ ਭਾਰਤ ਟੇਲੈਂਟ ਦਾ ਪਾਵਰ ਹਾਊਸ ਹੈ। ਪੀ.ਐਮ. ਨੇ ਕਿਹਾ ਕਿ ਭਾਰਤ ਅਤੇ ਜਪਾਨ ਵਿਚ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਤੋਂ ਪਹਿਲਾਂ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਕਿਹਾ ਕਿ ਭਾਰਤੀ ਟੇਲੈਂਟ ਅਤੇ ਜਪਾਨੀ ਤਕਨੀਕ ਇਕ ਦੂਜੇ ਦੇ ਲਈ ਹੀ ਬਣੇ ਹਨ। ਧਿਆਨ ਰਹੇ ਕਿ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ 8ਵੀਂ ਜਪਾਨ ਯਾਤਰਾ ਹੈ।

RELATED ARTICLES
POPULAR POSTS