ਅਮਿਤਾਭ, ਜਯੰਤ ਤੇ ਪਾਇਲਟ ਸਣੇ 714 ਭਾਰਤੀਆਂ ਦੇ ਨਾਂ ਆਏ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਕਾਲੇ ਧਨ ਬਾਰੇ ਵੱਡਾ ਪ੍ਰਗਟਾਵਾ ਹੋਇਆ ਹੈ। ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਦੀ ਸੂਚੀ ਵਿਚ ਕੇਂਦਰੀ ਮੰਤਰੀ ਜਯੰਤ ਸਿਨਹਾ, ਅਮਿਤਾਭ ਬੱਚਨ ਸਮੇਤ 714 ਭਾਰਤੀਆਂ ਦੇ ਨਾਮ ਹਨ। ਇਹ ਪ੍ਰਗਟਾਵਾ ਜਰਮਨ ਦੇ ਉਸੇ ਅਖ਼ਬਾਰ ਨੇ ਕੀਤਾ ਹੈ ਜਿਸ ਨੇ ਪਨਾਮਾ ਪੇਪਰਾਂ ਬਾਰੇ ਪ੍ਰਗਟਾਵਾ ਕੀਤਾ ਸੀ। ਦੋ ਅਜਿਹੀਆਂ ਕੰਪਨੀਆਂ ਦੇ ਦਸਤਾਵੇਜ਼ ਲੀਕ ਹੋਏ ਹਨ ਜਿਨ੍ਹਾਂ ‘ਤੇ ਦੁਨੀਆ ਭਰ ਦੀਆਂ ਹਸਤੀਆਂ ਅਤੇ ਕੰਪਨੀਆਂ ਦੇ ਕਾਲੇ ਧਨ ਨੂੰ ਚਿੱਟਾ ਕਰਨ ਦਾ ਦੋਸ਼ ਹੈ। ਕੁਲ ਇਕ ਕਰੋੜ ਚੌਂਤੀ ਲੱਖ ਦਸਤਾਵੇਜ਼ ਲੀਕ ਹੋਏ ਹਨ। ਇਸ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਆਗੂ ਸਚਿਨ ਪਾਇਲਟ, ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ, ਮੋਦੀ ਸਰਕਾਰ ਵਿਚ ਰਾਜ ਮੰਤਰੀ ਜਯੰਤ ਸਿਨਹਾ, ਨੀਰਾ ਰਾਡੀਆ, ਕਾਰੋਬਾਰੀ ਵਿਜੇ ਮਾਲਿਆ ਅਤੇ ਬਾਲੀਵੁਡ ਅਦਾਕਾਰ ਅਮਿਤਾਭ ਬੱਚਨ ਵੀ ਸ਼ਾਮਲ ਹਨ।
ਪੈਰਾਡਾਈਜ਼ ਪੇਪਰਜ਼ ਘਪਲੇ ‘ਚ 180 ਦੇਸ਼ਾਂ ਨਾਲ ਜੁੜੇ ਲੋਕਾਂ ਦਾ ਡਾਟਾ ਲੀਕ