20.3 C
Toronto
Friday, September 4, 2026
spot_img
Homeਭਾਰਤਸ਼ਾਹਰੁਖ ਖਾਨ 19 ਦਿਨ ਬਾਅਦ ਆਪਣੇ ਮੁੰਡੇ ਆਰਿਅਨ ਨੂੰ ਜੇਲ੍ਹ 'ਚ ਮਿਲੇ

ਸ਼ਾਹਰੁਖ ਖਾਨ 19 ਦਿਨ ਬਾਅਦ ਆਪਣੇ ਮੁੰਡੇ ਆਰਿਅਨ ਨੂੰ ਜੇਲ੍ਹ ‘ਚ ਮਿਲੇ

ਸ਼ਾਹਰੁਖ ਖਾਨ 19 ਦਿਨ ਬਾਅਦ ਆਪਣੇ ਮੁੰਡੇ ਆਰਿਅਨ ਨੂੰ ਜੇਲ੍ਹ ‘ਚ ਮਿਲੇਆਰਿਅਨ ਸਣੇ ਸਾਰੇ 8 ਆਰੋਪੀਆਂ ਦੀ ਨਿਆਇਕ ਹਿਰਾਸਤ 30 ਅਕਤੂਬਰ ਤੱਕ ਵਧੀ
ਮੁੰਬਈ : ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਆਰਿਅਨ ਖਾਨ ਨੂੰ ਮਿਲਣ ਲਈ ਅੱਜ ਉਸਦੇ ਪਿਤਾ ਅਤੇ ਅਭਿਨੇਤਾ ਸ਼ਾਹਰੁਖ ਖਾਨ ਪਹੁੰਚੇ। ਪਿਤਾ ਅਤੇ ਪੁੱਤਰ ਵਿਚਾਲੇ ਤਕਰੀਬਨ 18 ਮਿੰਟਾਂ ਤੱਕ ਮੁਲਾਕਾਤ ਹੋਈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨਿਯਮਾਂ ਮੁਤਾਬਕ ਸਿਰਫ 10 ਮਿੰਟ ਦੀ ਮੁਲਾਕਾਤ ਦੀ ਗੱਲ ਮੰਨ ਰਿਹਾ ਹੈ। ਮੁਲਾਕਾਤ ਦੌਰਾਨ ਸ਼ਾਹਰੁਖ ਨੂੰ ਦੇਖਦੇ ਹੀ ਆਰਿਆਨ ਭਾਵੁਕ ਵੀ ਹੋ ਗਿਆ। ਇਸੇ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਪੈਸ਼ਲ ਅਦਾਲਤ ਨੇ ਆਰਿਅਨ ਖਾਨ ਅਤੇ 8 ਹੋਰ ਆਰੋਪੀਆਂ ਦੀ ਨਿਆਇਕ ਹਿਰਾਸਤ 30 ਅਕਤੂਬਰ ਤੱਕ ਵਧਾ ਦਿੱਤੀ ਹੈ। ਇਸੇ ਦੌਰਾਨ ਕਰੂਜ ਡਰੱਗ ਮਾਮਲੇ ਦੀ ਜਾਂਚ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ ਤਾਂ ਨਵੇਂ ਨਵੇਂ ਖੁਲਾਸੇ ਵੀ ਹੋ ਰਹੇ ਹਨ। ਐਨਸੀਬੀ ਦੀ ਟੀਮ ਨੇ ਅੱਜ ਅਦਾਕਾਰਾ ਅਨੱਨਿਆ ਪਾਂਡੇ ਅਤੇ ਸ਼ਾਹਰੁਖ ਦੇ ਘਰ ‘ਤੇ ਰੇਡ ਵੀ ਕੀਤੀ। ਧਿਆਨ ਰਹੇ ਕਿ ਅਨੱਨਿਆ ਪਾਂਡੇ ਕੋਲੋਂ ਐਨਸੀਬੀ ਨੇ ਪੁੱਛਗਿੱਛ ਵੀ ਕੀਤੀ ਹੈ।

 

RELATED ARTICLES
POPULAR POSTS