Breaking News
Home / ਭਾਰਤ / ਲਖੀਮਪੁਰ ਹਿੰਸਾ ਮਾਮਲੇ ’ਚ ਮੰਤਰੀ ਟੇਨੀ ਦਾ ਮੁੰਡਾ ਮੁੱਖ ਆਰੋਪੀ

ਲਖੀਮਪੁਰ ਹਿੰਸਾ ਮਾਮਲੇ ’ਚ ਮੰਤਰੀ ਟੇਨੀ ਦਾ ਮੁੰਡਾ ਮੁੱਖ ਆਰੋਪੀ

ਅਸ਼ੀਸ਼ ਮਿਸ਼ਰਾ ਸਣੇ 14 ਆਰੋਪੀਆਂ ਖਿਲਾਫ ਚਾਰਜ਼ਸੀਟ ਦਾਖਲ
ਲਖਨਊ/ਬਿਊਰੋ ਨਿਊਜ਼
ਲਖੀਮਪੁਰ ਖੀਰੀ ਹਿੰਸਾ ਦੀ ਘਟਨਾ ਨੂੰ ਅੱਜ ਤਿੰਨ ਮਹੀਨੇ ਹੋ ਗਏ ਹਨ। ਮਾਮਲੇ ਵਿਚ ਐਸ.ਆਈ.ਟੀ. ਨੇ ਅਦਾਲਤ ਵਿਚ ਚਾਰਜ਼ਸੀਟ ਦਾਖਲ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਇਹ ਚਾਰਜਸ਼ੀਟ 5 ਹਜ਼ਾਰ ਪੰਨਿਆਂ ਦੀ ਹੈ। ਇਸ ਚਾਰਜਸ਼ੀਟ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਦੇ ਗੁਨਾਹ ਦਰਜ ਕੀਤੇ ਗਏ ਹਨ। ਇਹ ਚਾਰਜ਼ਸੀਟ ਅਸ਼ੀਸ਼ ਮਿਸ਼ਰਾ ਸਣੇ 14 ਆਰੋਪੀਆਂ ਖਿਲਾਫ ਦਾਖਲ ਕੀਤੀ ਗਈ ਹੈ। ਧਿਆਨ ਰਹੇ ਕਿ ਲੰਘੀ 3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਮੰਤਰੀ ਦੇ ਮੁੰਡੇ ਨੇ ਗੱਡੀ ਚੜ੍ਹਾ ਸੀ ਅਤੇ ਜਿਸ ਦੌਰਨ ਚਾਰ ਕਿਸਾਨਾਂ ਦੀ ਜਾਨ ਚਲੇ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਵਿਚ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਪੱਤਰਕਾਰ ਦੀ ਵੀ ਜਾਨ ਚਲੇ ਗਈ ਸੀ।
ਇਸ ਮਾਮਲੇ ਵਿਚ ਦੋਵਾਂ ਧਿਰਾਂ ਵਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਮਾਮਲੇ ਦੀ ਜਾਂਚ ਐਸ.ਆਈ.ਟੀ. ਕਰ ਰਹੀ ਹੈ। ਧਿਆਨ ਰਹੇ ਕਿ ਇਹ ਘਟਨਾ ਲੰਘੀ 3 ਅਕਤੂਬਰ ਨੂੰ ਵਾਪਰੀ ਸੀ ਅਤੇ ਅੱਜ 3 ਜਨਵਰੀ ਨੂੰ ਇਸ ਘਟਨਾ ਨੂੰ 90 ਦਿਨ ਹੋ ਚੁੱਕੇ ਹਨ ਅਤੇ ਗੰਭੀਰ ਆਰੋਪਾਂ ਵਿਚ 90 ਦਿਨਾਂ ਦੇ ਅੰਦਰ ਜਾਂਚ ਏਜੰਸੀ ਨੂੰ ਚਾਰਜਸ਼ੀਟ ਦਾਖਲ ਕਰਨੀ ਹੁੰਦੀ ਹੈ। ਲਖੀਮਪੁਰ ਖੀਰੀ ਘਟਨਾ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਸਣੇ 14 ਆਰੋਪੀ ਨਿਆਇਕ ਹਿਰਾਸਤ ’ਚ ਜੇਲ੍ਹ ਵਿਚ ਬੰਦ ਹਨ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …