1.6 C
Toronto
Tuesday, December 23, 2025
spot_img
Homeਭਾਰਤਪੰਜ ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ

ਪੰਜ ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਾਹ ਬਾਨੋ ਮਾਮਲੇ ਵਿਚ ਰਾਜੀਵ ਗਾਂਧੀ ਸਰਕਾਰ ਤੋਂ ਅਸਤੀਫ਼ਾ ਦੇਣ ਵਾਲੇ ਉੱਘੇ ਮੁਸਲਿਮ ਚਿਹਰੇ ਆਰਿਫ਼ ਮੁਹੰਮਦ ਖ਼ਾਨ (68) ਨੂੰ ਤਿੰਨ ਹੋਰ ਭਾਜਪਾ ਆਗੂਆਂ ਦੇ ਨਾਲ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਆਰਿਫ਼ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਭਾਜਪਾ ਆਗੂ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ (77) ਨੂੰ ਮਹਾਰਾਸ਼ਟਰ ਦਾ ਰਾਜਪਾਲ ਥਾਪਿਆ ਗਿਆ ਹੈ ਜਦਕਿ ਭਾਜਪਾ ਦੀ ਤਾਮਿਲਨਾਡੂ ਇਕਾਈ ਦੀ ਮੁਖੀ ਟੀ. ਸੌਂਦ੍ਰਯਾਰਾਜਨ (58) ਨੂੰ ਤਿਲੰਗਾਨਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਕਲਰਾਜ ਮਿਸ਼ਰਾ (78), ਜਿਨ੍ਹਾਂ ਨੂੰ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਲਾਇਆ ਗਿਆ ਸੀ, ਨੂੰ ਰਾਜਸਥਾਨ ਤਬਦੀਲ ਕਰ ਦਿੱਤਾ ਗਿਆ ਹੈ। ਮਿਸ਼ਰਾ ਕਲਿਆਣ ਸਿੰਘ ਦੀ ਥਾਂ ਲੈਣਗੇ ਜੋ ਕਿ ਰਾਜਪਾਲ ਵਜੋਂ ਆਪਣਾ ਸੇਵਾਕਾਲ ਪੂਰਾ ਕਰ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਬੰਡਾਰੂ ਦੱਤਾਤ੍ਰੇਅ (72) ਨੂੰ ਹਿਮਾਚਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਕੋਸ਼ਿਆਰੀ ਮਹਾਰਾਸ਼ਟਰ ਵਿਚ ਵਿਦਿਆ ਸਾਗਰ ਰਾਓ ਦੀ ਥਾਂ ਲੈਣਗੇ ਜਦਕਿ ਸੌਂਦ੍ਰਯਾਰਾਜਨ ਤਿਲੰਗਾਨਾ ਵਿਚ ਈਐੱਸਐਲ ਨਰਸਿਮ੍ਹਾ ਦੀ ਥਾਂ ਲੈਣਗੇ। ਖ਼ਾਨ ਕੇਰਲ ਵਿਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਪੀ. ਸਤਸ਼ਿਵਮ ਦੀ ਥਾਂ ਲੈਣਗੇ।

RELATED ARTICLES
POPULAR POSTS