Breaking News
Home / ਭਾਰਤ / ਚੌਟਾਲਾ ਪਰਿਵਾਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਫਾਰਮ ਹਾਊਸ ‘ਤੇ ਈਡੀ ਨੇ ਮਾਰਿਆ ਛਾਪਾ

ਚੌਟਾਲਾ ਪਰਿਵਾਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਫਾਰਮ ਹਾਊਸ ‘ਤੇ ਈਡੀ ਨੇ ਮਾਰਿਆ ਛਾਪਾ

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਚੌਟਾਲਾ ਪਰਿਵਾਰ ਖਿਲਾਫ ਸਰਕਾਰ ਹਰਕਤ ਵਿਚ ਆ ਗਈ ਹੇ। ਬੁੱਧਵਾਰ ਨੂੰ ਤੇਜਾਖੇੜਾ ਸਥਿਤ ਅਭੈ ਚੌਟਾਲਾ ਦੇ ਫਾਰਮ ਹਾਊਸ ‘ਤੇ ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਨੇ ਛਾਪਾ ਮਾਰਿਆ। ਈਡੀ ਦੀ ਟੀਮ ਨੇ ਫਾਰਮ ਹਾਊਸ ਅੰਦਰ ਬਣੀ ਨਵੀਂ ਇਮਾਰਤ ਨੂੰ ਸੀਲ ਕਰ ਦਿੱਤਾ। ਪਤਾ ਲੱਗਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਈਡੀ ਇਹ ਪੜਤਾਲ ਕਰ ਰਹੀ ਹੈ। ਈਡੀ ਦੀ ਟੀਮ ਨੇ ਜਦੋਂ ਛਾਪਾ ਮਾਰਿਆ ਤਾਂ ਉਨ੍ਹਾਂ ਨਾਲ ਸੀ.ਆਰ.ਪੀ.ਐਫ. ਦੇ ਵੱਡੀ ਗਿਣਤੀ ਜਵਾਨ ਵੀ ਮੌਜੂਦ ਸਨ। ਈਡੀ ਦੀ ਟੀਮ ਨੇ ਤੇਜਾਖੇੜਾ ਫਾਰਮ ਹਾਊਸ ਵਿੱਚ ਬਣੇ ਰਹਾਇਸ਼ੀ ਕੰਪਲੈਕਸ ਦੇ ਅੱਧੇ ਹਿੱਸੇ ਨੂੰ ਅਟੈਚ ਕੀਤਾ। ਇਸ ਦੇ ਨਾਲ ਹੀ 198 ਕਨਾਲ 15 ਮਰਲੇ ਜ਼ਮੀਨ ਵੀ ਅਟੈਚ ਕੀਤੀ ਹੈ। ਇਹ ਕਰਵਾਈ ਈਡੀ ਦੇ ਚੰਡੀਗੜ੍ਹ ਦਫਤਰ ਦੇ ਡਿਪਟੀ ਡਾਇਰੈਕਟਰ ਦੇ ਹੁਕਮਾਂ ‘ਤੇ ਹੋਈ ਹੈ। ਪੂਰੀ ਕਾਰਵਾਈ ਦੌਰਾਨ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …