21.8 C
Toronto
Sunday, October 5, 2025
spot_img
Homeਭਾਰਤਛੱਤੀਸਗੜ੍ਹ ਵਿਚ ਆਈ.ਟੀ.ਬੀ.ਪੀ. ਜਵਾਨ ਨੇ ਛੁੱਟੀ ਨਾ ਮਿਲਣ 'ਤੇ ਮਜ਼ਾਕ ਉਡਾਉਣ ਵਾਲੇ...

ਛੱਤੀਸਗੜ੍ਹ ਵਿਚ ਆਈ.ਟੀ.ਬੀ.ਪੀ. ਜਵਾਨ ਨੇ ਛੁੱਟੀ ਨਾ ਮਿਲਣ ‘ਤੇ ਮਜ਼ਾਕ ਉਡਾਉਣ ਵਾਲੇ 5 ਸਾਥੀਆਂ ਦੀ ਲਈ ਜਾਨ

ਮ੍ਰਿਤਕਾਂ ‘ਚ ਲੁਧਿਆਣੇ ਦਾ ਦਲਜੀਤ ਸਿੰਘ ਵੀ ਸ਼ਾਮਲ
ਰਾਏਪੁਰ/ਬਿਊਰੋ ਨਿਊਜ਼ : ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ ਆਈ.ਟੀ.ਬੀ.ਪੀ. ਕੈਂਪ ਵਿਚ ਜਵਾਨ ਰਹਿਮਾਨ ਖਾਨ ਨੇ ਸਾਥੀਆਂ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੰਜ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਹਿਮਾਨ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਆਈ.ਜੀ. ਬਸਤਰ ਪੀ. ਸੁੰਦਰਰਾਜ ਨੇ ਦੱਸਿਆ ਕਿ ਰਹਿਮਾਨ ਨੇ ਛੁੱਟੀ ਦੀ ਮੰਗ ਕੀਤੀ ਸੀ ਅਤੇ ਉਸਦੀ ਛੁੱਟੀ ਮਨਜੂਰ ਨਹੀਂ ਹੋਈ ਸੀ। ਇਸ ਨੂੰ ਲੈ ਕੇ ਉਸਦੇ ਸਾਥੀ ਜਵਾਨਾਂ ਨੇ ਉਸਦਾ ਮਜ਼ਾਕ ਉਡਾਇਆ ਤੇ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਫਾਇਰਿੰਗ ਕਰ ਦਿੱਤੀ। ਮਾਰੇ ਗਏ ਜਵਾਨਾਂ ਵਿਚ ਦਲਜੀਤ ਸਿੰਘ ਨਿਵਾਸੀ ਜਾਗਪੁਰ ਲੁਧਿਆਣਾ ਵੀ ਸ਼ਾਮਲ ਝਭ

RELATED ARTICLES
POPULAR POSTS