Breaking News
Home / ਭਾਰਤ / ਸਾਡੀ ਲੜਾਈ ਜਾਰੀ ਰਹੇਗੀ, ਸੱਚ ਦੀ ਜਿੱਤ ਹੋਵੇਗੀ : ਵਿਨੇਸ਼ ਫੋਗਾਟ

ਸਾਡੀ ਲੜਾਈ ਜਾਰੀ ਰਹੇਗੀ, ਸੱਚ ਦੀ ਜਿੱਤ ਹੋਵੇਗੀ : ਵਿਨੇਸ਼ ਫੋਗਾਟ

ਵਿਨੇਸ਼ ਫੋਗਾਟ ਦਾ ਹੋਇਆ ਸ਼ਾਨਦਾਰ ਸਵਾਗਤ
ਬਲਾਲੀ (ਹਰਿਆਣਾ)/ਬਿਊਰੋ ਨਿਊਜ਼ : ਪੈਰਿਸ ਓਲੰਪਿਕ ਤੋਂ ਵਤਨ ਪਹੁੰਚਣ ‘ਤੇ ਮਿਲੇ ਸ਼ਾਨਦਾਰ ਸਵਾਗਤ ਤੋਂ ਪ੍ਰਭਾਵਿਤ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਦੇ ਖਿਲਾਫ ਉਸ ਦੀ ਲੜਾਈ ਜਾਰੀ ਰਹੇਗੀ ਅਤੇ ਉਮੀਦ ਹੈ ਕਿ ‘ਸੱਚਾਈ ਦੀ ਜਿੱਤ’ ਹੋਵੇਗੀ।
ਸੈਂਕੜੇ ਸਮਰਥਕ ਦਿੱਲੀ ਦੇ ਹਵਾਈ ਅੱਡੇ ਦੇ ਬਾਹਰ ਵਿਨੇਸ਼ ਦਾ ਸ਼ਾਨਦਾਰ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਜਿਸ ਕਾਰਨ ਭਾਰਤੀ ਕੁਸ਼ਤੀ ਪਹਿਲਵਾਨ ਭਾਵੁਕ ਹੋ ਗਈ ਤੇ ਉਸ ਦਾ ਹੌਸਲਾ ਦੁੱਗਣਾ ਹੋ ਗਿਆ। ਓਲੰਪਿਕ ਵਿੱਚ 50 ਕਿਲੋਗ੍ਰਾਮ ਫਾਈਨਲ ‘ਚ ਪਹੁੰਚਣ ਤੋਂ ਬਾਅਦ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਸਾਲਸੀ ਅਦਾਲਤ ਦੇ ਐਡ-ਹਾਕ ਡਿਵੀਜ਼ਨ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਪੈਰਿਸ ਤੋਂ ਸ਼ੁਰੂ ਹੋਈ ਥਕਾਵਟ ਭਰੀ ਯਾਤਰਾ ਤੋਂ ਬਾਅਦ ਥੱਕ ਚੁੱਕੀ ਵਿਨੇਸ਼ ਨੇ ਥੋੜ੍ਹਾ ਆਰਾਮ ਕੀਤਾ ਅਤੇ ਫਿਰ ਇਕੱਠ ਨੂੰ ਸੰਬੋਧਨ ਕੀਤਾ।
ਪਹਿਲਵਾਨ ਵਿਨੇਸ਼ ਫੋਗਾਟ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਸਾਡੀ ਲੜਾਈ ਖਤਮ ਨਹੀਂ ਹੋਈ ਹੈ ਤੇ ਲੜਾਈ ਜਾਰੀ ਰਹੇਗੀ ਤੇ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਸੱਚ ਦੀ ਜਿੱਤ ਹੋਵੇ।”

Check Also

ਜੰਮੂ ਕਸ਼ਮੀਰ ਵਿਧਾਨ ਸਭਾ ’ਚ 370 ਦੀ ਬਹਾਲੀ ਦਾ ਮਤਾ ਪਾਸ – ਭਾਜਪਾ ਵਿਧਾਇਕਾਂ ਨੇ ਕੀਤਾ ਹੰਗਾਮਾ 

ਜੰਮੂ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਧਾਨ ਸਭਾ ਨੇ ਸੂਬੇ ਦੀ ਸਪੈਸ਼ਲ ਸਟੇਟਸ ਧਾਰਾ 370 ਨੂੰ ਫਿਰ …