
ਦਿਲਜੀਤ ਮੇਟ ਗਾਲਾ ਵਿਚ ਮਹਾਰਾਜਾ ਅੰਦਾਜ਼ ਵਿਚ ਨਜ਼ਰ ਆਏ
ਨਿਊਯਾਰਕ/ਬਿਊਰੋ ਨਿਊਜ਼
ਮੇਟ ਗਾਲਾ 2025 ਦਾ ਆਯੋਜਨ ਅਮਰੀਕਾ ਵਿਚ ਨਿਊਯਾਰਕ ਦੇ ਮੈਟਰੋਪੋਲਿਟਨ ਮਿਊਜ਼ੀਅਮ ਆਫ ਆਰਟ ਵਿਖੇ ਹੋਇਆ। ਇਸ ਸਾਲ ਇਸਦਾ ਥੀਮ ਸੁਪਰਫਾਈਨ ਟੇਲਰਿੰਗ ਬਲੈਕ ਸਟਾਈਲ ਰੱਖਿਆ ਗਿਆ ਸੀ। ਇਹ ਮੇਟ ਗਾਲਾ ਪੰਜਾਬੀਆਂ ਲਈ ਬੇਹੱਦ ਖ਼ਾਸ ਸੀ ਕਿਉਂਕਿ ਇਸ ਵਾਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਥੇ ਪਹਿਲੀ ਵਾਰ ਡੈਬਿਊ ਕੀਤਾ। ਉਹ ਅਜਿਹਾ ਕਰਨ ਵਾਲੇ ਪਹਿਲੇ ਪੰਜਾਬੀ ਅਦਾਕਾਰ ਬਣ ਗਏ ਹਨ। ਦਿਲਜੀਤ ਦੋਸਾਂਝ ਮੇਟ ਗਾਲਾ ਵਿਚ ਮਹਾਰਾਜਾ ਅੰਦਾਜ਼ ਵਿਚ ਨਜ਼ਰ ਆਏ। ਉਨ੍ਹਾਂ ਦਾ ਇਹ ਲੁੱਕ ਸਿੱਖ ਰਾਇਲਟੀ ਨੂੰ ਦਰਸਾ ਰਿਹਾ ਸੀ। ਇਸ ਦੌਰਾਨ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਨੇ ਗਹਿਣਿਆਂ ਨਾਲ ਜੜੀ ਤਲਵਾਰ ਵੀ ਫੜੀ ਹੋਈ ਸੀ, ਜਿਸ ਦੀ ਹੱਥੀ ਸ਼ੇਰ ਦੇ ਸਿਰ ਵਾਲੀ ਸੀ। ਉਸ ਨੇ ਪੰਜਾਬ ਦੇ ਨਕਸ਼ੇ ਅਤੇ ਗੁਰਮੁਖੀ ਵਿੱਚ ਕਢਾਈ ਵਾਲੇ ਅੱਖਰਾਂ ਵਾਲਾ ਇਕ ਕੇਪ (ਕੱਪੜਾ) ਵੀ ਦਿਖਾਇਆ।