
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਜੰਮੂ ਕਸ਼ਮੀਰ ਵਿਚ ਚਿਨਾਬ ’ਤੇ ਬਣੇ ਸਿਆਲ ਅਤੇ ਬਗਲਿਹਾਰ ਬੰਨ ਦੇ ਗੇਟ ਬੰਦ ਕਰ ਦਿੱਤੇ ਹਨ। ਇਸਦੇ ਚੱਲਦਿਆਂ ਪਾਕਿਸਤਾਨ ਜਾਣ ਵਾਲਾ ਚਿਨਾਬ ਦਾ ਪਾਣੀ ਰੁਕ ਗਿਆ ਹੈ ਅਤੇ ਵਾਟਰ ਲੈਵਲ ਘਟ ਕੇ 15 ਫੁੱਟ ਰਹਿ ਗਿਆ ਹੈ। ਪਾਕਿਸਤਾਨ ’ਚ ਚਿਨਾਬ ਦਾ ਪਾਣੀ 22 ਫੁੱਟ ਸੀ ਜੋ 24 ਘੰਟੇ ਵਿਚ 7 ਫੁੱਟ ਘਟ ਗਿਆ। ਚਿਨਾਬ ਦੇ ਲਗਾਤਾਰ ਸੁੰਗੜਨ ਨਾਲ 4 ਦਿਨ ਬਾਅਦ ਪਾਕਿ ਦੇ 24 ਅਹਿਮ ਸ਼ਹਿਰਾਂ ਵਿਚ 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਤਰਸਣਾ ਪੈ ਸਕਦਾ ਹੈ। ਪਾਕਿਸਤਾਨ ਦੇ ਫੈਸਲਾਬਾਦ ਅਤੇ ਹਾਫਿਜਾਬਾਦ ਜਿਹੇ ਸੰਘਣੀ ਅਬਾਦੀ ਵਾਲੇ ਸ਼ਹਿਰਾਂ ਦੀ 80 ਫੀਸਦੀ ਆਬਾਦੀ ਪੀਣ ਵਾਲੇ ਪਾਣੀ ਲਈ ਚਿਨਾਬ ਦੇ ਸਤਹੀ ਪਾਣੀ ’ਤੇ ਨਿਰਭਰ ਕਰਦੀ ਹੈ।