ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਦੀ ਚੋਣ ਸਿਆਸਤ ਵਿੱਚ ਜਵਾਬਦੇਹੀ, ਪਾਰਦਰਸ਼ੀ ਪਹੁੰਚ ਅਤੇ ਇਮਾਨਦਾਰੀ ਦੀ ਭਾਵਨਾ ਭਰਨ ਦੇ ਉਦੇਸ਼ ਨਾਲ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੇ ਨਵੀਂ ਸਿਆਸੀ ਪਾਰਟੀ ‘ਸਵਰਾਜ ਇੰਡੀਆ’ ਦੇ ਗਠਨ ਦਾ ਐਲਾਨ ਕੀਤਾ। ਪਾਰਟੀ ਨੇ ਇੱਥੇ ਆਪਣੀ ਸਥਾਪਤੀ ਕਨਵੈਨਸ਼ਨ ਕੀਤੀ, ਜਿਸ ਵਿੱਚ ਨਵੀਂ ਸਿਆਸੀ ਪਾਰਟੀ ਦੇ ‘ਦ੍ਰਿਸ਼ਟੀਕੋਣ ਅਤੇ ਮਿਸ਼ਨ’ ਲਈ ਜਦੋਜਹਿਦ ਕਰਨ ਦੇ ਅਹਿਦ ਨਾਲ ਵੱਖ-ਵੱਖ ਰਾਜਾਂ ਦੇ 400 ਤੋਂ ਵੱਧ ਡੈਲੀਗੇਟ ਸ਼ਾਮਲ ਹੋਏ।ਟਵਿੱਟਰ ਉਤੇ ਦਿੱਤੇ ਸੰਦੇਸ਼ ਵਿੱਚ ਯੋਗੇਂਦਰ ਯਾਦਵ ਨੇ ਕਿਹਾ ਕਿ ”ਅਸੀਂ ਸਵਰਾਜ ઠਇੰਡੀਆ ਰਾਹੀਂ ਸਦਾਚਾਰਕ ਸਿਆਸਤ ਦੇ ਆਦਰਸ਼ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਅਸੀਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਸੀ ਕਿ ਸਵਰਾਜ ਅਭਿਆਨ ਸਿਆਸੀ ਪਾਰਟੀ ਬਣਾਏਗਾ ਪਰ ਇਸ ਦਾ ਇਕ ਦ੍ਰਿਸ਼ਟੀਕੋਣ ਅਤੇ ਸਿਧਾਂਤ ਹੋਵੇਗਾ। ਅਸੀਂ ਸਵਰਾਜ ਇੰਡੀਆ ਦਾ ਗਠਨ ਕੀਤਾ ਹੈ।” ਉਨ੍ਹਾਂ ਕਿਹਾ ਕਿ ਬਦਲਵੀਂ ਸਿਆਸਤ ਦੇ ਕੀ ਪੈਮਾਨੇ ਹਨ? ਇਹ ਅੰਦਰੂਨੀ ਜਮਹੂਰੀਅਤ, ਪਾਰਦਰਸ਼ੀ ਪਹੁੰਚ ਅਤੇ ਜਵਾਬਦੇਹੀ ਹਨ। ਸਵਰਾਜ ਅਭਿਆਨ ਬਾਰੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਪ੍ਰਚਾਰ ਮੁਹਿੰਮ ਜਾਰੀ ਰੱਖਣਗੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …