Breaking News
Home / ਭਾਰਤ / ਕਾਂਗਰਸ ਨੇ ਜੀਐਸਟੀ ਨੂੰ ਦੱਸਿਆ ਕਮੀਆਂ ਨਾਲ ਭਰਿਆ

ਕਾਂਗਰਸ ਨੇ ਜੀਐਸਟੀ ਨੂੰ ਦੱਸਿਆ ਕਮੀਆਂ ਨਾਲ ਭਰਿਆ

ਕਾਰੋਬਾਰੀਆਂ ਅਤੇ ਵਪਾਰੀਆਂ ‘ਚ ਚਿੰਤਾ ਦਾ ਮਾਹੌਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਨੇ ਇਕ ਜੁਲਾਈ ਤੋਂ ਲਾਗੂ ਜੀਐੱਸਟੀ ਟੈਕਸ ਕਾਨੂੰਨ ਨੂੰ ਕਮੀਆਂ ਨਾਲ ਭਰਿਆ ਦੱਸਦੇ ਹੋਏ ਕਿਹਾ ਕਿ ਇਹ ਇਕ ਦੇਸ਼ ਇਕ ਟੈਕਸ ਦੀ ਕਲਪਨਾ ਨਾਲ ਮਜ਼ਾਕ ਹੈ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਤਿੰਨ ਦੀ ਥਾਂ ਬਹੁਪੱਧਰੀ ਟੈਕਸ ਦਰਾਂ ਨੇ ਜੀਐੱਸਟੀ ਦੇ ਮਕਸਦ ਨੂੰ ਵੀ ਖ਼ਤਮ ਕਰ ਦਿੱਤਾ ਹੈ। ਜੀਐੱਸਟੀ ਦੀਆਂ ਕਮੀਆਂ ‘ਤੇ ਸਵਾਲ ਚੁੱਕਣ ਦੇ ਨਾਲ ਹੀ ਚਿਦੰਬਰਮ ਨੇ ਪੈਟਰੋਲੀਅਮ ਉਤਪਾਦਾਂ, ਬਿਜਲੀ ਤੇ ਰੀਅਲ ਅਸਟੇਟ ਨੂੰ ਵੀ ਜੀਐੱਸਟੀ ਵਿਚ ਸ਼ਾਮਿਲ ਕਰਨ ਦੀ ਵਕਾਲਤ ਕੀਤੀ। ਸਾਬਕਾ ਵਿੱਤ ਮੰਤਰੀ ਨੇ ਜੀਐੱਸਟੀ ਦੀ ਨਵੀਂ ਵਿਵਸਥਾ ਵਿਚ ਮਹਿੰਗਾਈ ਵਧਣ ਦੀ ਸੰਭਾਵਨਾ ਜ਼ਾਹਿਰ ਕਰਦੇ ਹੋਏ ਟੈਕਸ ਦਰਾਂ ਘਟਾਉਂਦੇ ਹੋਏ 18 ਫ਼ੀਸਦੀ ਦੀ ਜ਼ਿਆਦਾਤਰ ਹੱਦ ਤੈਅ ਕਰਨ ਦੀ ਮੰਗ ਕੀਤੀ। ਚਿਦੰਬਰਮ ਦਾ ਕਹਿਣਾ ਸੀ ਕਿ ਦੇਸ਼ ਜੀਐੱਸਟੀ ਲਈ ਹਾਲੇ ਮਾਨਸਿਕ ਤੌਰ ‘ਤੇ ਤਿਆਰ ਨਹੀਂ ਸੀ। ਇਸ ਲਈ ਕਾਰੋਬਾਰੀਆਂ ਤੇ ਦੁਕਾਨਦਾਰਾਂ ਵਿਚ ਕਾਫ਼ੀ ਚਿੰਤਾ ਤੇ ਹਫ਼ੜਾ ਤਫ਼ੜੀ ਦਾ ਮਾਹੌਲ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …