ਜ਼ਬਤ ਕੀਤੀ ਗਈ ਸੰਪਤੀ ਦੀ ਕੀਮਤ 45 ਹਜ਼ਾਰ ਕਰੋੜ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹੀਮ ਦੀ ਬ੍ਰਿਟੇਨ ਵਿੱਚ ਕਰੋੜਾਂ ਦੀ ਸੰਪਤੀ ਜ਼ਬਤ ਹੋ ਗਈ ਹੈ। ਦਾਊਦ ਦੀ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਦਾਊਦ ਫ਼ਿਲਹਾਲ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਬ੍ਰਿਟੇਨ ਦੀ ਸਰਕਾਰ ਨੇ ਆਰਥਿਕ ਪਾਬੰਦੀਆਂ ਦੀ ਆਪਣੀ ਲਿਸਟ ਵਿੱਚ ਦਾਊਦ ਇਬਰਾਹੀਮ ਦੀ ਕਰੋੜਾਂ ਦੀ ਸੰਪਤੀ ਨੂੰ ਸ਼ਾਮਲ ਕੀਤਾ ਸੀ। ਭਾਰਤ ਦਾ ਇਹ ਗੁਨਾਹਗਾਰ ਹੁਣ ਲੰਦਨ ਵਿੱਚ ਆਪਣਾ ਧੰਦਾ ਨਹੀਂ ਚਲਾ ਸਕੇਗਾ। ਇਸ ਤੋਂ ਇਲਾਵਾ ਪਹਿਲਾਂ ਮੋਦੀ ਸਰਕਾਰ ਦੇ ਕਹਿਣ ਉੱਤੇ ਯੂ.ਏ.ਈ. ਨੇ ਵੀ ਦਾਊਦ ਦੀ 15 ਹਜ਼ਾਰ ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ। ਲੰਡਨ ਵਿੱਚ ਦਾਊਦ ਨੇ ਜਿਹੜੇ ਕਰੋੜਾਂ ਦੇ ਹੋਟਲ, ਮੌਲ ਤੇ ਘਰ ਖ਼ਰੀਦੇ ਸਨ, ਉਹ ਉਸ ਦੇ ਹੱਥ ਤੋਂ ਨਿਕਲ ਜਾਣਗੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …