Breaking News
Home / ਭਾਰਤ / ਕਰੋਨਾ ਪੀੜਤ ਮਰੀਜ਼ਾਂ ਦੀ ਸੂਚੀ ‘ਚ ਭਾਰਤ 7ਵੇਂ ਨੰਬਰ ‘ਤੇ

ਕਰੋਨਾ ਪੀੜਤ ਮਰੀਜ਼ਾਂ ਦੀ ਸੂਚੀ ‘ਚ ਭਾਰਤ 7ਵੇਂ ਨੰਬਰ ‘ਤੇ

ਭਾਰਤ ‘ਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 2 ਲੱਖ ਨੂੰ ਢੁੱਕਿਆ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ‘ਚ ਕਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 2 ਲੱਖ ਨੂੰ ਢੁੱਕ ਚੁੱਕਿਆ ਹੈ। ਇਸ ਦੇ ਨਾਲ ਹੀ ਭਾਰਤ ਜਰਮਨੀ ਦੇ 1 ਲੱਖ 83 ਹਜ਼ਾਰ ਤੇ ਫਰਾਂਸ ਦੇ 1 ਲੱਖ 88 ਹਜ਼ਾਰ ਮਾਮਲਿਆਂ ਤੋਂ ਅੱਗੇ ਨਿਕਲ ਗਿਆ। ਦੁਨੀਆਂ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਭਾਰਤ ਹੁਣ 7ਵੇਂ ਸਥਾਨ ‘ਤੇ ਆ ਗਿਆ। ਭਾਰਤ ‘ਚ 1 ਲੱਖ 91 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਸਨ। ਦੁਨੀਆਂ ‘ਚ ਸਭ ਤੋਂ ਵੱਧ ਮਾਮਲੇ ਅਮਰੀਕਾ ‘ਚ ਹਨ ਜਿੱਥੇ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 18 ਲੱਖ ਤੋਂ ਵੱਧ ਹੈ। ਬ੍ਰਾਜ਼ੀਲ ਪੰਜ ਲੱਖ ਕਰੋਨਾ ਪੀੜਤ ਮਰੀਜ਼ਾਂ ਦੇ ਨਾਲ ਦੂਜੇ ਸਥਾਨ ‘ਤੇ ਹੈ। ਰੂਸ 4 ਲੱਖ ਕਰੋਨਾ ਪੀੜਤ ਮਰੀਜ਼ਾਂ ਨਾਲ ਤੀਜੇ ਨੰਬਰ ‘ਤੇ ਹੈ, ਸਪੇਨ 2 ਲੱਖ 86 ਹਜ਼ਾਰ ਤੋਂ ਵਧ ਮਰੀਜ਼ਾਂ ਨਾਲ 4 ਸਥਾਨ ‘ਤੇ, ਬਿਟ੍ਰੇਨ ਪੰਜਵੇਂ, ਇਟਲੀ ਛੇਵੇਂ ਨੰਬਰ ‘ਤੇ ਅਤੇ ਭਾਰਤ 7ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 62 ਲੱਖ 62 ਹਜ਼ਾਰ ਤੋਂ ਪਾਰ ਚਲਾ ਗਿਆ ਹੈ ਜਦਕਿ ਕਰੋਨਾ ਵਾਇਰਸ ਕਾਰਨ ਵਿਸ਼ਵ ਭਰ ‘ਚ 3 ਲੱਖ 73 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

Check Also

ਚੋਣ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਵੀ ਕਾਂਗਰਸ ਖਿਲਾਫ ਬੋਲੇ ਭਾਜਪਾ ਪ੍ਰਧਾਨ ਜੇਪੀ ਨੱਢਾ

ਕਿਹਾ : ਕਾਂਗਰਸ ਓਬੀਸੀ, ਐਸਸੀ ਅਤੇ ਐਸਟੀ ਦਾ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ …