ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਸੀ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਇਸ ਸਾਲ ਨਵੰਬਰ ਵਿਚ ਭਾਰਤ ਆ ਰਹੀ ਹੈ। ਇਵਾਂਕਾ 28 ਤੋਂ 30 ਨਵੰਬਰ ਤੱਕ ਹੈਦਰਾਬਾਦ ਵਿਚ ਹੋਣ ਵਾਲੇ ਸਮਾਗਮ ਵਿਚ ਅਮਰੀਕੀ ਡੈਲੀਗੇਸ਼ਨ ਦੀ ਅਗਵਾਈ ਕਰਨਗੇ। ਚੇਤੇ ਰਹੇ ਕਿ ਜਦੋਂ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਗਏ ਸਨ ਤਾਂ ਉਹਨਾਂ ਨੇ ਇਵਾਂਕਾ ਨੂੰ ਹੈਦਰਾਬਾਦ ਵਿਚ ਹੋਣ ਵਾਲੇ ਸਮਾਗਮ ਲਈ ਸੱਦਾ ਦਿੱਤਾ ਸੀ। ਇਵਾਂਕਾ ਨੇ ਵੀ ਉਸ ਸਮੇਂ ਟਵੀਟ ਕਰਕੇ ਮੋਦੀ ਦਾ ਇਸ ਲਈ ਸ਼ੁਕਰੀਆ ਦਾ ਕੀਤਾ ਸੀ। ਡੋਨਾਲਡ ਟਰੰਪ ਨੇ ਵੀ ਖੁਦ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ।