6.9 C
Toronto
Friday, November 7, 2025
spot_img
Homeਭਾਰਤਬਹਾਦਰ ਬੀਬੀਆਂ ਨੇ ਛੇੜਖਾਨੀ ਕਰਨ ਵਾਲੇ ਡਰਾਈਵਰ-ਕੰਡਕਟਰ ਢਾਹ ਕੇ ਕੁੱਟੇ

ਬਹਾਦਰ ਬੀਬੀਆਂ ਨੇ ਛੇੜਖਾਨੀ ਕਰਨ ਵਾਲੇ ਡਰਾਈਵਰ-ਕੰਡਕਟਰ ਢਾਹ ਕੇ ਕੁੱਟੇ

ਦੋਵਾਂ ਧਿਰਾਂ ‘ਚ ਹੋਏ ਸਮਝੌਤੇ ਤੋਂ ਬਾਅਦ ਜ਼ੇਰੇ ਇਲਾਜ ਡਰਾਈਵਰ ਦੀ ਮੌਤ ਹੋਣ ਦੀ ਝੂਠੀ ਖਬਰ ਸੋਸ਼ਲ ਮੀਡੀਆ ‘ਤੇ ਫੈਲੀ ਤੇ ਸਿੱਖ ਭਾਈਚਾਰੇ ‘ਤੇ ਹਮਲੇ ਹੋ ਗਏ ਸ਼ੁਰੂ
ਸ਼ਿਲਾਂਗ : ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਲਾਂਗ ਅੰਦਰ ਵਾਪਰੀ ਘਟਨਾ ਦਾ ਤਤਕਾਲੀਨ ਕਾਰਨ ਕਿ ਸਿੱਖ ਲੜਕੀਆਂ ਜੋ ਸਕੀਆਂ ਭੈਣਾਂ ਸਨ, ਮੇਨ ਸੜਕ ਦੀ ਟੂਟੀ ਤੋਂ ਪਾਣੀ ਭਰ ਰਹੀਆਂ ਸਨ। ਸਰਕਾਰੀ ਬੱਸ ਦੇ ਡਰਾਈਵਰ ਨੇ ਇਨ੍ਹਾਂ ਦੇ ਬਿਲਕੁਲ ਨਾਲ ਦੀ ਬੱਸ ਲੰਘਾਈ। ਇਨ੍ਹਾਂ ਨੇ ਵਿਰੋਧ ਕੀਤਾ ਤਾਂ ਕੰਡਕਟਰ ਇਨ੍ਹਾਂ ਨੂੰ ਭੱਦੇ ਅਸ਼ਲੀਲ ਕੁਮੈਂਟ ਕਸਣ ਲੱਗਾ। ਇਨ੍ਹਾਂ ਨੇ ਅੱਗੋਂ ਜਵਾਬ ਦਿੱਤਾ ਤਾਂ ਡਰਾਈਵਰ ਵੀ ਆ ਕੇ ਗਾਲ੍ਹਾਂ ਕੱਢਣ ਲੱਗਾ। ਇੰਨੇ ਨੂੰ ਕੰਡਕਟਰ ਨੇ ਇਕ ਲੜਕੀ ਦੇ ਲੱਤ ਮਾਰੀ। ਲੜਕੀਆਂ ਨੇ ਦੋਵੇਂ ਫੜ ਕੇ ਸਿੱਟ ਲਏ। ਜਦੋਂ ਡਰਾਈਵਰ ਕੰਡਕਟਰ ਦੇ ਸਮਰਥਨ ‘ਚ ਕੁਝ ਹੋਰ ਸਵਾਰੀਆਂ ਲੜਕੀਆਂ ਨੂੰ ਫੜਨ ਲੱਗੀਆਂ ਤਾਂ ਲੜਕੀਆਂ ਦੇ ਹੱਕ ਵਿਚ ਇਨ੍ਹਾਂ ਦੀਆਂ ਭਰਜਾਈਆਂ ਆ ਗਈਆਂ । ਬੱਸ ਚਾਰੇ ਭੁੱਖੀਆਂ ਸ਼ੇਰਨੀਆਂ ਵਾਂਗ ਭੂਤਰੀ ਮੰਡੀਰ ‘ਤੇ ਟੁੱਟ ਪਈਆਂ ਤੇ ਇਨ੍ਹਾਂ ਦੇ ਮਾਰ-ਮਾਰ ਹੱਡ ਪੋਲੇ ਕਰ ਦਿੱਤੇ। ਜਖਮੀ ਹਸਪਤਾਲ ਦਾਖਲ ਹੋ ਗਏ। ਸਵੇਰੇ ਨੌਂ ਕੁ ਵਜੇ ਦੀ ਘਟਨਾ ਸੀ। ਬਾਰਾਂ ਵਜੇ ਲੜਕੀਆਂ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਖਰਚੇ ਵਜੋਂ ਚਾਰ ਹਜ਼ਾਰ ਰੁਪਏ ਦੇ ਦਿੱਤੇ ਅਤੇ ਸਮਝੌਤਾ ਹੋ ਗਿਆ। ਸ਼ਾਮ ਇਨ੍ਹਾਂ ਲੋਕਾਂ ਨੇ ਇਕੱਠੇ ਹੋ ਕੇ ਸਿੱਖ ਕਲੌਨੀ ‘ਤੇ ਹਮਲਾ ਕਰ ਦਿੱਤਾ । ਹੁਣ ਲੜਕੀਆਂ ਡਰੀਆਂ ਹੋਈਆਂ ਸਨ ਕਿ ਸਾਡੀ ਵਜਾ ਕਾਰਨ ਇਹ ਰੌਲਾ ਪਿਆ।ਇਨ੍ਹਾਂ ਨੂੰ ਹੌਸਲਾ ਦਿੱਤਾ ਕੇ ਡਰਨ ਦੀ ਲੋੜ ਨਹੀਂ ।ਪੁਲਸ ਨੇ ਇਨ੍ਹਾਂ ਵਿਚੋਂ ਇਕ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਜਿਸ ਨੇ ਇਨ੍ਹਾਂ ਕੋਲੋਂ ਡਰਾਈਵਰ ਕੰਡਕਟਰ ਨੂੰ ਛੁਡਾਇਆ। ਐੱਸ ਜੀ ਪੀ ਸੀ ਵੱਲੋਂ ਇਸ ਪਰਿਵਾਰ ਦੀ ਆਰਥਿਕ ਮੱਦਦ ਕਰਨ ਲਈ ਆਖ ਦਿੱਤਾ ਗਿਆ।

RELATED ARTICLES
POPULAR POSTS