ਤਿੰਨ ਦਿਨ ਪ੍ਰਣਬ ਮੁਖਰਜੀ ਆਰ ਐਸ ਐਸ ਦੇ ਰਹਿਣਗੇ ਮਹਿਮਾਨ
ਅਬਦੁਲ ਕਲਾਮ ਤੋਂ ਬਾਅਦ ਪ੍ਰਣਬ ਮੁਖਰਜੀ ਦੂਜੇ ਸਾਬਕਾ ਰਾਸ਼ਟਰਪਤੀ ਜਿਨ੍ਹਾਂ ਆਰ ਐਸ ਐਸ ਦੇ ਸੰਸਥਾਪਕ ਡਾ. ਕੇਸ਼ਵ ਰਾਵ ਨੂੰ ਦਿੱਤੀ ਸ਼ਰਧਾਂਜਲੀ
ਨਾਗਪੁਰ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਅਤੇ 43 ਸਾਲ ਤੋਂ ਕਾਂਗਰਸੀ ਨੇਤਾ ਪ੍ਰਣਬ ਮੁਖਰਜੀ ਨਾਗਪੁਰ ਵਿਚ ਆਰ ਐਸ ਐਸ ਦੇ ਸਮਾਗਮ ਵਿਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਪ੍ਰਣਬ ਮੁਖਰਜੀ ਨੇ ਆਰ ਐਸ ਐਸ ਦੇ ਸੰਸਥਾਪਕ ਡਾ. ਕੇਸ਼ਵ ਰਾਵ ਬਲਿਰਾਮ ਹੇਡਗੇਵਾਰ ਨੂੰ ਸ਼ਰਧਾਂਜਲੀ ਦਿੱਤੀ। ਮੁਖਰਜੀ ਨੇ ਉਨ੍ਹਾਂ ਨੂੰ ਭਾਰਤ ਮਾਂ ਦਾ ਮਹਾਨ ਬੇਟਾ ਦੱਸਿਆ। ਇਸ ਦੌਰਾਨ ਮੋਹਨ ਭਾਗਵਤ ਵੀ ਉਨ੍ਹਾਂ ਨਾਲ ਸਨ। ਅਬਦੁਲ ਕਲਾਮ ਤੋਂ ਬਾਅਦ ਪ੍ਰਣਬ ਦੂਜੇ ਸਾਬਕਾ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਨਾਗਪੁਰ ਵਿਚ ਹੇਡਗੇਵਾਰ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਣਬ ਮੁਖਰਜੀ ਤਿੰਨ ਦਿਨ ਤੱਕ ਆਰ ਐਸ ਐਸ ਦੇ ਮਹਿਮਾਨ ਬਣ ਕੇ ਰਹਿਣਗੇ। ਦੂਜੇ ਪਾਸੇ ਕਾਂਗਰਸੀ ਆਗੂ ਅਹਿਮਦ ਪਟੇਲ ਨੇ ਕਿਹਾ ਕਿ ਸਾਨੂੰ ਪ੍ਰਣਬ ਮੁਖਰਜੀ ਤੋਂ ਅਜਿਹੀ ਉਮੀਦ ਨਹੀਂ ਸੀ।
Check Also
ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ
ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …