14.8 C
Toronto
Friday, September 18, 2026
spot_img
Homeਭਾਰਤਹਾਰਦਿਕ ਪਟੇਲ ਕਾਂਗਰਸ 'ਚ ਸ਼ਾਮਲ

ਹਾਰਦਿਕ ਪਟੇਲ ਕਾਂਗਰਸ ‘ਚ ਸ਼ਾਮਲ

ਹਾਰਦਿਕ ਪਟੇਲ ਕਾਂਗਰਸ ‘ਚ ਸ਼ਾਮਲਪਟੇਲ ਨੇ ਲੱਖਾਂ ਦਾ ਇਕੱਠ ਕਰਕੇ ਭਾਜਪਾ ਦੀ ਉਡਾਈ ਸੀ ਨੀਂਦ
ਅਹਿਮਦਾਬਾਦ/ਬਿਊਰੋ ਨਿਊਜ਼
ਗੁਜਰਾਤ ਵਿਚ ਪਟੇਲ ਅੰਦੋਲਨ ਦਾ ਮੁੱਖ ਚਿਹਰਾ ਰਹੇ ਹਾਰਦਿਕ ਪਟੇਲ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਹਿਮਦਾਬਾਦ ਵਿਚ ਪਟੇਲ ਨੇ ਲੱਖਾਂ ਦਾ ਇਕੱਠ ਕਰਕੇ ਭਾਜਪਾ ਦੀ ਨੀਂਦ ਉਡਾ ਦਿੱਤੀ ਸੀ। ਹਾਰਦਿਕ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਧਿਆਨ ਰਹੇ ਕਿ ਹਾਰਦਿਕ ਪਟੇਲ ਗੁਜਰਾਤ ਦਾ ਨੌਜਵਾਨ ਆਗੂ ਤੇ ਪਾਟੀਦਾਰ ਅੰਦੋਲਨ ਦਾ ਵੱਡਾ ਚਿਹਰਾ ਹੈ। ਹਾਰਦਿਕ ਸਿੱਖਿਆ ਤੇ ਸਰਕਾਰੀ ਨੌਕਰੀਆਂ ‘ਚ ਓ.ਬੀ.ਸੀ. ਵਿੱਚ ਪਾਟੀਦਾਰ ਜਾਤੀ ਨੂੰ ਸ਼ਾਮਲ ਕਰਨ ਲਈ ਕੀਤੇ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਇਆ ਸੀ।

RELATED ARTICLES
POPULAR POSTS