ਸੂਰਤ : ਆਮ ਤੌਰ ‘ਤੇ ਲੋਕ ਵਿਆਹ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ ਅਤੇ ਇਕ ਦਿਨ ਦੇ ਪ੍ਰੋਗਰਾਮ ‘ਤੇ ਲੱਖਾਂ-ਕਰੋੜਾਂ ਰੁਪਏ ਖਰਚ ਦਿੰਦੇ ਹਨ। ਗੁਜਰਾਤ ਦੇ ਸੂਰਤ ਵਿਚ ਐਤਵਾਰ ਨੂੰ ਇਕ ਅਨੋਖਾ ਵਿਆਹ ਹੋਇਆ। ਉਹ ਵੀ ਸਿਰਫ 16 ਮਿੰਟਾਂ ਵਿਚ। ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪਰ ਇਸ ਅਨੋਖੇ ਵਿਆਹ ਦਾ ਗਵਾਹ ਹੈ ਪਟੇਲ ਸਮਾਜ ਦਾ ਭਾਈਚਾਰਾ। ਵਿਆਹ ਵਿਚ ਨਾ ਕੋਈ ਮਹਿੰਦੀ ਦੀ ਰਸਮ ਹੋਈ, ਨਾ ਮੰਡਪ, ਨਾ ਹੀ ਕੋਈ ਬੈਂਡ-ਵਾਜਾ ਜਾਂ ਬਾਰਾਤ। ਲਾੜਾ ਨਾ ਘੋੜੀ ‘ਤੇ ਬੈਠਾ ਨਾ ਹੀ ਲਾੜੀ ਨੇ ਕੋਈ ਰਸਮ ਅਦਾ ਕੀਤੀ। ਲਾੜਾ ਤੇ ਲਾੜੀ ਨੇ ਆਮ ਕੱਪੜੇ ਪਾਏ ਹੋਏ ਸਨ। ਫਿਰ ਵੀ ਭਗਤ ਉਮੇਸ਼ਦਾਸ (ਲਾੜਾ) ਅਤੇ ਭਗਤਮਤੀ ਰੂਸ਼ਿਤਾ (ਲਾੜੀ) ਸੀ। ਦੋਵਾਂ ਦੇ ਵਿਆਹ ਦੀ ਰਸਮ ਕਬੀਰਦੇਵਜੀ ਪੰਚਮ-ਵੇਦ ਅਨੁਸਾਰ ਹੋਈ। ਮਹਿਮਾਨ ਆਪਣੇ-ਆਪਣੇ ਘਰ ਤੋਂ ਟਿਫਨ ਲੈ ਕੇ ਆਏ ਸਨ। ਸਾਰਿਆਂ ਨੇ ਵਿਆਹ ਤੋਂ ਬਾਅਦ ਘਰ ਤੋਂ ਲਿਆਂਦਾ ਖਾਣਾ ਖਾਧਾ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …