Breaking News
Home / ਭਾਰਤ / ਕਾਂਗਰਸ ਪਾਰਟੀ ਯੂਪੀ ‘ਚ ਮਹਿਲਾਵਾਂ ਨੂੰ ਦੇਵੇਗੀ 40 ਫੀਸਦੀ ਟਿਕਟਾਂ

ਕਾਂਗਰਸ ਪਾਰਟੀ ਯੂਪੀ ‘ਚ ਮਹਿਲਾਵਾਂ ਨੂੰ ਦੇਵੇਗੀ 40 ਫੀਸਦੀ ਟਿਕਟਾਂ

ਮਹਿਲਾਵਾਂ ਨੂੰ ਵੀ ਸੱਤਾ ਵਿਚ ਬਰਾਬਰ ਦਾ ਹਿੱਸੇਦਾਰ ਬਣਾਇਆ ਜਾਵੇਗਾ : ਪ੍ਰਿਅੰਕਾ
ਲਖਨਊ/ਬਿਊਰੋ ਨਿਊਜ਼ : ਕਾਂਗਰਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਤਰ ਪ੍ਰਦੇਸ਼ ਵਿੱਚ ਅਗਲੇ ਵਰ੍ਹੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ, ਮਹਿਲਾਵਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ। ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਜੋ ਯੂਪੀ ਵਿੱਚ ਪਾਰਟੀ ਮਾਮਲਿਆਂ ਦੀ ਇੰਚਾਰਜ ਵੀ ਹੈ, ਨੇ ਇਹ ਐਲਾਨ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਮਕਸਦ ਮਹਿਲਾਵਾਂ ਨੂੰ ਸੱਤਾ ਵਿੱਚ ਬਰਾਬਰ ਦੀ ਹਿੱਸੇਦਾਰ ਬਣਾਉਣਾ ਹੈ। ਗੌਰਤਲਬ ਹੈ ਕਿ ਪ੍ਰਿਅੰਕਾ ਗਾਂਧੀ, ਸਿਆਸੀ ਅਖਾੜੇ ਵਿੱਚ ਪਾਰਟੀ ਦਾ ਗੁਆਚਿਆ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਉਨ੍ਹਾਂ ਨੂੰ ਚੋਣਾਂ ਲੜਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਸਬੰਧੀ ਫੈਸਲਾ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ 2017 ਵਿੱਚ ਯੂਪੀ ਦੀਆਂ 403 ਸੀਟਾਂ ਵਿੱਚੋਂ ਮਹਿਜ਼ ਸੱਤ ਸੀਟਾਂ ਹੀ ਜਿੱਤ ਸਕੀ। ਹੁਣ ਪਾਰਟੀ ਨੇ ਆਗਾਮੀ ਚੋਣਾਂ ਵਿੱਚ ਮਹਿਲਾਵਾਂ ‘ਤੇ ਬਾਜ਼ੀ ਲਾਈ ਹੈ। ਪ੍ਰਿਅੰਕਾ ਨੇ ਕਿਹਾ, ‘ਪਾਰਟੀ ਆਗਾਮੀ ਚੋਣਾਂ ਵਿੱਚ ਮਹਿਲਾਵਾਂ ਨੂੰ 40 ਫ਼ੀਸਦੀ ਟਿਕਟਾਂ ਦੇਣ ਦਾ ਵਾਅਦਾ ਕਰਦੀ ਹੈ, ਜੇ ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਉਨ੍ਹਾਂ ਨੂੰ 50 ਫ਼ੀਸਦੀ ਟਿਕਟਾਂ ਦਿੰਦੀ।’
ਉਨ੍ਹਾਂ ਕਿਹਾ ਕਿ ਇਸ ਪਿੱਛੇ ਕੋਈ ਲੁਕਿਆ ਹਿੱਤ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸੱਤਾ ਵਿੱਚ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਹੋਵੇ। ਇਸ ਲਈ ਕਾਂਗਰਸ ਪਾਰਟੀ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ।’ ਪਾਰਟੀ ਦਫਤਰ ਵਿੱਚ ਵੱਡੀ ਸਕਰੀਨ ‘ਤੇ ਪ੍ਰੈਸ ਕਾਨਫਰੰਸ ਦੇਖ ਰਹੀਆਂ ਮਹਿਲਾ ਵਰਕਰਾਂ ਨੇ ਇਹ ਐਲਾਨ ਸੁਣਦਿਆਂ ਹੀ ਪਟਾਕੇ ਵਜਾ ਕੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ।

 

Check Also

ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

  28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …