24.8 C
Toronto
Sunday, July 19, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

TORONTO SNOWFALL

ਲੱਗੀ Break ਸੀ ਹਫ਼ਤੇ ਦੇ ਦਿਨ ਪਹਿਲੇ,
Toronto ਸ਼ਹਿਰ ਨੇ ਫੜੀ ਰਫ਼ਤਾਰ ਹੈ ਨਹੀਂ।
17 ਜਨਵਰੀ ਨੂੰ ਏਨੀ Snow ਪੈ ਗਈ,
ਨੱਪੀ ਬਰਫ਼ ਵਿੱਚ ਦਿਸਦੀ ਕਾਰ ਹੈ ਨਹੀਂ।
ਕੰਮਾਂ-ਧੰਦਿਆਂ ‘ਤੇ ਉਹ ਵੀ ਨਾ ਪਹੁੰਚ ਪਾਏ,
ਰਿਹਾਇਸ਼ ਜਿਹਨਾਂ ਦੀ Work ਤੋਂ FAR ਹੈ ਨਹੀਂ।
ਸੜਕਾਂ ਜ਼ਾਮ ਤੇ Highway ਠੱਪ ਹੋਏ,
ਸੁਣ ਨਿਕਲਿਆ ਕੋਈ ਘਰਾਂ ਤੋਂ ਬਾਹਰ ਹੈ ਨਹੀਂ।
Emergency ਵਰਕਰਾਂ ਨੂੰ ਕਰੀਏ ਸਲਾਮ ਸਾਰੇ,
ਦਲੇਰ ਕਾਮਿਆਂ ਨੇ ਮੰਨੀ ਕਦੇ ਹਾਰ ਹੈ ਨਹੀਂ।
ਜਿਹੜੀ ਕੁਦਰਤ ਦੇ ਕੰਮਾਂ ‘ਤੇ ਰੋਕ ਲਾਵੇ,
ਬਣੀ ਦੁਨੀਆਂ ‘ਤੇ ਐਸੀ ਸਰਕਾਰ ਹੈ ਨਹੀਂ।
‘ਗਿੱਲ ਬਲਵਿੰਦਰਾ’ ਰੱਬ ਦਾ ਸ਼ੁਕਰ ਕਰ ਲੈ,
ਸਾਰੇ ਮਾਣਦੇ ਐਸੀ ਬਹਾਰ ਹੈ ਨਹੀਂ।
ਗਿੱਲ ਬਲਵਿੰਦਰ
CANADA +1.416.558.5530 ([email protected] )

RELATED ARTICLES
POPULAR POSTS