Breaking News
Home / ਰੈਗੂਲਰ ਕਾਲਮ / ਕਰੀਟੀਕਲ ਇਲਨੈਸ ਇੰਸ਼ੋਰੈਂਸ-ਇਕ ਵਿਸੇਸ਼ ਰਿਪੋਰਟ

ਕਰੀਟੀਕਲ ਇਲਨੈਸ ਇੰਸ਼ੋਰੈਂਸ-ਇਕ ਵਿਸੇਸ਼ ਰਿਪੋਰਟ

ਚਰਨ ਸਿੰਘ ਰਾਏ416-400-9997
ਸਾਡੇ ਵਿਚੋਂ ਕੋਈ ਵੀ ਇਹ ਸਚਾਈ ਬਾਰੇ ਸੋਚਣਾ ਨਹੀਂ ਚਾਹੁੰਦਾ ਕਿ ਅਚਾਨਕ ਡਾਕਟਰ ਸਾਨੂੰ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਦੱਸਣ ਅਤੇ ਨਾ ਹੀ ਅਸੀਂ ਸੋਚਣਾ ਚਾਹੁੰਦੇ ਹਾਂ ਕਿ ਜੇ ਇਸ ਤਰਾਂ ਹੋ ਜਾਵੇ ਤਾਂ ਕਿਵੇਂ ਅਸੀਂ ਆਰਥਕ ਤੌਰ ਤੇ ਜੀਵਤ ਰਹਾਂਗੇ। ਇਕ ਤਾਜਾ ਸਰਵੇਖਣ ਅਨੁਸਾਰ 65% ਕੈਨੇਡੀਅਨ ਮਾਪਿਆਂ ਕੋਲ ਕਰੀਟੀਕਲ ਇਲਨੈਸਂ ਇੰਸ਼ੋਰੈਂਸ ਨਹੀਂ ਹੈ ਜਦਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਅਨੁਸਾਰ ਹਰ ਦੋ ਵਿਚੋਂ ਇਕ ਕੈਨੇਡੀਅਨ ਆਪਣੀ ਪੂਰੀ ੳਮਰ ਵਿਚ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਅੱਜ ਵੀ 15 ਲੱਖ ਲੋਕ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤ ੇ70000 ਹਾਰਟ ਅਟੇੈਕ,50000 ਸਟਰੋਕ ਹਰ ਸਾਲ ਹੁੰਦੇ ਹਨ ਅਤੇ 3300 ਕੈਨੇਡੀਅਨ ਹਰ ਹਫਤੇ ਕੈਂਸਰ ਦੀ ਬਿਮਾਰੀ ਦੇ ਨਵੇਂ ਡਾਇਆਗਨੋਜ ਕੀਤੇ ਜਾ ਰਹੇ ਹਨ । ਪਰ ਖੁਸ਼ੀ ਦੀ ਗੱਲ ਇਹ ਹੈ ਕਿ ਵਧੀਆ ਡਾਕਟਰੀ ਸਹੂਲਤਾਂ ਹੋਣ ਕਰਕੇ ਬਹੁਤ ਸਾਰੇ ਕੈਨੇਡੀਅਨ ਇਨਾਂ ਭਿਆਨਕ ਬੀਮਾਰੀਆਂ ਦਾ ਇਲਾਜ ਕਰਵਾਕੇ ਸਿਹਤਮੰਦ ਹੋ ਰਹੇ ਹਨ ਪਰ ਇਹ ਇਲਾਜ ਬਹੁਤ ਮਹਿੰਗੇ ਹੁੰਦੇ ਹਨ ਅਤੇ ਕਰੀਟੀਕਲ ਇਲਨੈਸਂ ਇੰਸ਼ੋਰੈਂਸ ਇਨਾਂ ਗੰਭੀਰ ਬੀਮਾਰੀਆਂ ਦੇ ਇਲਾਜ ਤੇ ਆਉਣ ਵਾਲੇ ਖਰਚੇ ਦੀ ਕਵਰੇਜ ਕਰਦੀ ਹੈ ਅਤੇ ਉਨਾਂ ਪਰਵਾਰਾਂ ਤੇ ਪਏ ਆਰਥਕ ਦੁਰਪ੍ਰਭਾਵਾਂ ਨੂੰ ਘੱਟ ਕਰਨ ਵਿਚ ਮਦੱਦ ਕਰਦੀ ਹੈ ਜਿਨਾਂ ਦਾ ਕੋਈ ਪਰਵਾਰਕ ਮੈਂਬਰ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਚੁਕਿਆ ਹੁੰਦਾ ਹੈ ।
ਬਿਮਾਰੀ ਨਾਲ ਜੂਝਣਾ ਸਰੀਰਕ,ਮਾਨਸਿਕ ਅਤੇ ਆਰਥਿਕ ਤੌਰ ਤੇ ਬਹੁਤ ਵੱਡਾ ਚੈਲਿੰਜ ਹੈ। ਇਲਾਜ ਦੁਰਾਨ ਹੈਲਥ ਸਰਵਿਸ,ਸਪੈਸਲ ਦੁਆਈਆਂ, ਸਪਲੀਮੈਂਟ, ਹੋਮ-ਕੇਅਰ ਤੇ ਬਹੁਤ ਖਰਚੇ ਕਰਨੇ ਪੈਂਦੇ ਹਨ ਜਿਹੜੇ ਹੈਲਥ ਕਾਰਡ ਕਵਰ ਨਹੀਂ ਕਰਦਾ। ਇਸ ਤੋਂ ਇਲਾਵਾ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਵਾਸਤੇ ਤੁਹਾਨੂੰ ਇੰਡੀਆ ਜਾਂ ਕਿਸੇ ਹੋਰ ਦੇਸ ਵੀ ਜਾਣਾ ਪੈ ਸਕਦਾ ਹੈ ਇਹ ਸਾਰੇ ਖਰਚੇ ਅਤੇ ਘਰ ਦੇ ਹੋਰ ਸਾਰੇ ਖਰਚੇ ਇਨੇ ਵਧ ਜਾਂਦੇ ਹਨ ਕਿ ਬੰਦੇ ਨੂੰ ਸੋਚ ਕੇ ਹੀ ਡਰ ਲੱਗਣ ਲੱਗ ਜਾਂਦਾ ਹੈ ।
ਭਵਿੱਖ ਦਾ ਤਾਂ ਪਤਾ ਨਹੀਂ ਕਿ ਕੀ ਹੋਣਾ ਹੈ ਇਹ ਸਾਡੇ ਵੱਸ ਤੋਂ ਬਾਹਰ ਹੈ ਪਰ ਆਉਣ ਵਾਲੇ ਮਾੜੇ ਵਕਤ ਦਾ ਟਾਕਰਾ ਕਰਨ ਦੀ ਤਿਆਰੀ ਕਰਨਾ ਤਾਂ ਸਾਡੇ ਵਸ ਵਿਚ ਹੈ । ਕਰੀਟੀਕਲ ਇਲਨੈਸਂ ਇੰਸ਼ੋਰੈਂਸ ਲੈਕੇ ਅਸੀਂ ਬੇਫਿਕਰ ਹੋ ਸਕਦੇ ਹਾਂ ਕਿ ਜੇ ਅਸੀ ਂਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਈਏ ਤਾਂ ਇਹ ਸਾਰਾ ਪੈਸਾ ਇਕੱਠਾ ਹੀ ਮਿਲ ਜਾਂਦਾ ਹੈ ਅਤੇ ਅਸੀਂ ਆਪਣੇ ਇਲਾਜ ਵਾਸਤੇ ਆਪਣੀ ਮਰਜੀ ਨਾਲ ਕਿਸੇ ਵੀ ਦੇਸ ਵਿਚ ਜਾਕੇ ਖਰਚ ਸਕਦੇ ਹਾਂ ।ਜਦੋਂ ਆਰਥਕ ਮਜਬੂਰੀਆਂ ਘਟੱ ਹੋਣਗੀਆਂ ਤਾਂ ਅਸੀਂ ਨਿਸਚਿੰਤ ਹੋਕੇ ਬਿਮਾਰੀ ਨਾਲ ਲੜਕੇ ,ਭਾਵ ਇਲਾਜ ਕਰਵਾਕੇ ਪੂਰੀ ਤਰਾਂ ਅਤੇ ਛੇਤੀ ਛੇਤੀ ਸਿਹਤਯਾਬ ਹੋ ਸਕਦੇ ਹਾਂ। ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣਾ ਅਤੇ ਜੀਣਾ ਮਰੀਜ਼ ਵਾਸਤੇ ਅਤੇ ਉਸਦੇ ਪਿਆਰਿਆਂ ਵਾਸਤੇ ਬਹੁਤ ਹੀ ਮੁਸ਼ਕਲ ਸਮਾਂ ਹੁੰਦਾ ਹੈ। ਕਰੀਟੀਕਲ ਇਲਨੈਸਂ ਇੰਸ਼ੋਰੈਂਸ ਇਸ ਸਮੇਂ ਵਿਚੋਂ ਅਸਾਨੀ ਨਾਲ ਨਿਕਲਣ ਵਿਚ ਮੱਦਦ ਕਰਦੀ ਹੈ ਅਤੇ ਸਾਰੇ ਪਰੀਵਾਰ ਨੂੰ ਇਸ ਬਿਮਾਰੀ ਨਾਲ ਇਕ-ਮੁਠ ਹੋਕੇ ਲੜਨ ਅਤੇ ਇਲਾਜ ਕਰਵਾਉਣ ਦੀ ਸ਼ਕਤੀ ਦਿੰਦੀ ਹੈ ਬਜਾਏ ਇਸ ਦੇ ਕਿ ਉਹ ਰੋਜਾਨਾ ਖਰਚਿਆਂ ਦੀ ਪੂਰਤੀ ਬਾਰੇ ਫਿਕਰਬੰਦ ਹੋਣ। ਜਿੰਮੇਵਾਰ ਕੈਨੇਡੀਅਨ ਲੋਕ ਆਪਣਾ ਸਮਾਂ ਅਤੇ ਪੈਸਾ ਆਪਣੀ ਰਿਟਾਇਰਮੈਂਟ ਪਲਾਨ ਕਰਨ ਵਾਸਤੇ ਲਾਉਂਦੇ ਹਨ ਪਰ ਇਹਨਾਂ ਪਲਾਨਾਂ ਦਾ ਕੀ ਹੋਵੇਗਾ ਜੇ ਸਾਨੂੰ ਹਾਰਟ ਅਟੈਕ,ਸਟਰੋਕ ਜਾਂ ਕੈਂਸਰ ਹੋ ਜਾਵੇ।
ਕਰੀਟੀਕਲ ਇਲਨੈਸ ਇੰਸ਼ੋਰੈਂਸ ਲੈਣੀ ਤਾਂ ਹਰ ਬੰਦੇ ਵਾਸਤੇ ਜਰੂਰੀ ਹੈ ਪਰ ਇਸ ਪਾਲਿਸੀ ਵਿਚ ਇਹ ਦੇਖਣਾ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਇਸ ਵਿਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਕਵਰ ਹਨ ਕਿਉਕਿ ਇਹ ਇਕ ਕੰਪਨੀ ਤੋਂ ਦੂਜੀ ਕੰਪਨੀ ਵਿਚ ਵੱਖੋ-ਵੱਖ ਹਨ । ਆਮ ਤੌਰ ਤੇ ਕੈਂਸਰ,ਹਾਰਟ ਅਟੈਕ,ਸਟਰੋਕ ਅਤੇ ਕਿਡਨੀ ਫੇਲ ਤਾਂ ਹਰ ਪਾਲਿਸੀ ਵਿਚ ਕਵਰ ਹੁੰਦੀਆਂ ਹਨ ਅਤੇ ਇਹ 30 ਬਿਮਾਰੀਆਂ ਤੱਕ ਕਵਰ ਹੋ ਸਕਦੀਆਂ ਹਨ । ਕਰੀਟੀਕਲ ਇਲਨੈਸ ਇੰਸ਼ੋਰੈਂਸ ਦਾ ਲਾਭ ਤੁਹਾਡੇ ਵਾਸਤੇ ਹੈ ਜਦ ਕਿ ਲਾਈਫ ਇੰਸ਼ੋਰੈਂਸ ਦਾ ਲਾਭ ਕਿਸੇ ਹੋਰ ਵਾਸਤੇ ਹੁੰਦਾ ਹੈੇ। ਇਹ ਕੈਨੇਡਾ ਵਿਚ 1990 ਵਿਚ ਸੁਰੂ ਹੋਈ ਸੀ ਅਤੇ ਹੁਣ ਵੱਧ ਤੋਂ ਵੱਧ ਲੋਕ ਇਸਦਾ ਫਾਇਦਾ ਲੈ ਰਹੇ ਹਨ।
ਕੁਛ ਅਹਿਮ ਨੁਕਤੇ : 1 ਇਹ ਕਵਰੇਜ ਆਪਣੇ ਬੱਜਟ ਅਨੁਸਾਰ ਲੈਣੀ ਚਾਹੀਦੀ ਹੈ । ਇਕ ਤੋਂ ਦੋ ਸਾਲ ਦੀ ਆਮਦਨ ਦੇ ਬਰਾਬਰ ਕਵਰੇਜ ਕਾਫੀ ਹੁਦੀ ਹੈ । ਉਹ ਪਾਲਿਸੀ ਲੈਣ ਦਾ ਕੋਈ ਫਾਇਦਾ ਨਹੀਂ ਜਿਹੜੀ ਕੱਲ ਨੂੰ ਅਸੀਂ ਰੱਖ ਨਾ ਸਕੀਏ ।
2 ਪਾਲਿਸੀ ਛੋਟੀ ਉਮਰ ਵਿਚ ਲੈਣੀ ਚਾਹੀਦੀ ਹੈ । ਇਕ ਸਾਲ ਉਮਰ ਵੱਧਣ ਨਾਲ 8% ਰੇਟ ਵੱਧ ਜਾਂਦੇ ਹਨ ਅਤੇ ਵੱਧ ਉਮਰ ਵਿਚ ਰੇਟ ਵੱਧਣ ਕਾਰਨ ਪਾਲਿਸੀ ਲੈਣੀ ਔਖੀ ਹੋ ਜਾਂਦੀ ਹੈ । ਇਕ 35 ਸਾਲ ਦਾ ਬੰਦਾ 100000 ਡਾਲਰ ਦੀ ਪਾਲਿਸੀ 35 ਡਾਲਰ ਮਹੀਨਾ ਦੇਕੇ ਲੈ ਸਕਦਾ ਹੈ ਜਦਕਿ 50 ਸਾਲ ਦੇ ਬੰਦੇ ਨੂੰ ਇਹੀ ਪਾਲਿਸੀ 105 ਡਾਲਰ ਵਿਚ ਮਿਲੇਗੀ ।ਆਮ ਤੌਰ ਤੇ ਇਹ ਦੇਖਣ ਵਿਚ ਆਇਆ ਹੈ ਕਿ ਜਦ ਸਾਨੂੰ ਕੋਈ ਮੈਡੀਕਲ ਪਰਾਬਲਮ ਹੋ ਜਾਂਦੀ ਹੈ ਉਸ ਵੇਲੇ ਅਸੀਂ ਇਹ ਪਾਲਿਸੀ ਲੈਣ ਦੀ ਸੋਚਦੇ ਹਾਂ ਪਰ ਉਸ ਵੇਲੇ ਇਹ ਪਾਲਿਸੀ ਨਹੀਂ ਮਿਲ ਸਕਦੀ ਕਿਉਂਕਿ ਇਹ ਇਕ ਤੰਦਰੁਸਤ ਬੰਦੇ ਨੂੰ ਹੀ ਮਿਲ ਸਕਦੀ ਹੈ ।ਜਦੋਂ ਇਕ ਵਾਰ ਪਾਲਿਸੀ ਮਿਲ ਗਈ ਤਾਂ ਬਾਅਦ ਵਿਚ ਜੇ ਕੋਈ ਮੈਡੀਕਲ ਪਰਾਬਲਮ ਹੋ ਜਾਂਦੀ ਹੈ ਤਾਂ ਉਹ ਕਵਰ ਹੁਦੀ ਹੈ ।
ਤੰਦਰੁਸਤ ਰਹਿਣ ਤੇ ਸਾਰੇ ਪੈਸੇ ਵਾਪਸ ਮਿਲਣ ਦੀ ਸਹੂੂਲਤ ਹੈ । ਅਸੀਂ ਹਮੇਸ਼ਾ ਇਹੀ ਕਾਮਨਾ ਕਰਦੇ ਹਾਂ ਕਿ ਕੋਈ ਭਿਆਨਕ ਬਿਮਾਰੀ ਦਾ ਸ਼ਿਕਾਰ ਨਾਂ ਹੋਵੇ ਇਸ ਕਰਕੇ ਹੀ ਪੈਸੇ ਵਾਪਸੀ ਦੀ ਸੁਵਿਧਾ ਹੈ ਜਿਸ ਅਨੁਸਾਰ ਜੇ ਅਸੀਂ 65 ਸਾਲ ਦੀ ਉਮਰ ਤੱਕ ਸਿਹਤਯਾਬ ਰਹਿੰਦੇ ਹਾਂ ਅਤੇ ਕੋਈ ਕਲੇਮ ਨਹੀਂ ਲਿਆ ਤਾਂ ਸਾਰੇ ਦਾ ਸਾਰਾ ਦਿਤਾ ਹੋਇਆ ਪੈਸਾ ਵਾਪਸ ਹੋ ਜਾਂਦਾ ਹੈ ਜੋ ਰਿਟਾਇਰ ਹੋਣ ਵੇਲੇ ਕੰਮ ਆਉਦਾ ਹੈ ।
ਹਰ ਪ੍ਰੀਵਾਰ ਦੇ ਆਰਥਿਕ ਅਤੇ ਸਿਹਤ ਸਬੰਧੀ ਹਾਲਾਤ ਵਖਰੇ ਹੁੰਦੇ ਹਨ ਇਸ ਕਰਕੇ ਇਹ ਫੈਸਲਾ ਕਰਨਾ ਕਿ ਕਿਹੜੀ ਪਾਲਿਸੀ ਤੁਹਾਡੀ ਸਿਹਤ ਅਤੇ ਤੁਹਾਡੇ ਬੱਜਟ ਅਨੁਸਾਰ ਠੀਕ ਰਹੇਗੀ ਇਕ ਤਜਰਵੇਕਾਰ ਇੰਸ਼ੋਰੈਂਸ ਐਡਵਾਈਜਰ ਦੀ ਲੋੜ ਪੈਣੀ ਹੈ। ਇਸ ਕੰਮ ਵਾਸਤੇ ਜਾਂ ਹੋਰ ਹਰ ਤਰਾਂ ਦੀ ਇੰਸ਼ੋਰੈਂਸ ਜਿਵੇਂ ਕਾਰ, ਘਰ, ਬਿਜਨਸ, ਲਾਈਫ, ਡਿਸਬਿਲਟੀ,ਕਰੀਟੀਕਲ, ਵਿਜਟਰ ਅਤੇ ਸੁਪਰ-ਵੀਜਾ ਇੰਸ਼ੋਰੈਂਸ ਆਰ ਈ ਐਸ ਪੀ,ਆਰ ਆਰ ਐਸ ਪੀ ਇਕੋ ਹੀ ਜਗਾ ਤੋਂ ਲੈਣ ਵਾਸਤੇ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਦੋ ਕਾਰਾਂ ਅਤੇ ਪੰਜ ਲੱਖ ਤੋਂ ਉਪਰ ਦਾ ਘਰ ਹੈ ਤਾਂ ਤੁਹਾਨੂੰ ਬਹੁਤ ਵਧੀਆ ਰੇਟ ਮਿਲ ਸਕਦੇ ਹਨ ਅਤੇ ਜੇ ਘਰ ਦੀ ਕੀਮਤ ਮਿਲੀਅਨ ਡਾਲਰ ਤੋਂ ਵੱਧ ਹੈ ਅਤੇ 2-3 ਵਧੀਆ ਕਾਰਾਂ ਹਨ ਤਾਂ ਤਾਂ ਬਹੁਤ ਹੀ ਘੱਟ ਰੇਟ ਮਿਲ ਸਕਦੇ ਹਨ।

Check Also

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ (ਤੀਜੀ ਤੇ ਆਖਰੀ ਕਿਸ਼ਤ) ਬਾਬਾ ਬਿਨੋਦ ਸਿੰਘ ਨੇ ਗੜ੍ਹੀ ਛੱਡ ਜਾਣ …