Breaking News
Home / ਰੈਗੂਲਰ ਕਾਲਮ / ਬੁੱਕਲ਼ ਦੇ ਸੱਪ…

ਬੁੱਕਲ਼ ਦੇ ਸੱਪ…

ਬੁੱਕਲ਼ ਦੇ ਸੱਪ ਜ਼ਹਿਰੀ ਹੁੰਦੇ।
ਕਹਿਣ ਮੀਤ, ਪਰ ਵੈਰੀ ਹੁੰਦੇ।

ਲਾ ਕੇ ਲੂਤੀ ਹੋ ਜਾਣ ਪਾਸੇ,
ਕੰਮ ਵੀ ਕਿੰਨੇ ਕਹਿਰੀ ਹੁੰਦੇ।

ਘਰ,ਘਰ ‘ਚ ਘਰ ਕਰ ਗਏ,
ਨਾ ਪੇਂਡੂ ਨਾ ਸ਼ਹਿਰੀ ਹੁੰਦੇ।

ਫ਼ਿਤਰਤ ਤਾਂ ਅੱਗ ਹੀ ਲਾਉਣੀ,
ਡੱਬੂ ਵਾਂਙ ਕਲੈਹਿਰੀ ਹੁੰਦੇ।

ਆਪਣਾ ਭੇਤ ਨ ਲੱਗਣ ਦਿੰਦੇ,
ਕਰਕੇ ਕੰਮ ਹਨ੍ਹੇਰੀ ਹੁੰਦੇ।

ਔਖੀ ਏ ਪਛਾਣ ਇਨ੍ਹਾਂ ਦੀ,
ਸੋਹਣੇ ਮੁੱਖ ਸੁਨਿਹਰੀ ਹੁੰਦੇ।

ਮੂੰਹ ਦੇ ਮਿੱਠੇ, ਚੋਭਣ ਕੰਡੇ,
ਦਿਸਦੇ ਅੰਬ ਦਸਿਹਰੀ ਹੁੰਦੇ।

ਹੁੰਦੇ ਮਾਹਰ ਇਹ ਲੋਕੀ ਪੂਰੇ,
ਘੁੰਮਣ ਜਿਵੇਂ ਗਲੈਹਿਰੀ ਹੁੰਦੇ।
ਸੁਲੱਖਣ ਸਿੰਘ
+647-786-6329

Check Also

ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਜਰਨੈਲ ਸਿੰਘ (ਕਿਸ਼ਤ 6) 8 ਸਤੰਬਰ ਨੂੰ ਮੈਂ ਟਰਾਂਟੋ ਪਹੁੰਚ ਗਿਆ। ਸਾਂਢੂ-ਸਾਲ਼ੀ ਗਰੇਟਰ ਟਰਾਂਟੋ ਦੇ …