Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਘੜੀਆਂ ਦਾ TIME CHANGE
ਟਾਇਮ ਘੜੀਆਂ ਦਾ ਬਦਲੇਗਾ ਏਸ ਹਫ਼ਤੇ,
ਪਰ ਆਮ ਲੋਕਾਂ ਦਾ ਬਦਲਣਾਂ ਵੱਕਤ ਹੈ ਨਹੀਂ ।

ਸਾਰੇ ਬ੍ਰਹਿਮੰਡ ਤੇ ਸਮੇਂ ਦਾ ਹੀ ਰਾਜ ਚੱਲੇ,
ਸਮੇਂ ਤੋਂ ਡਰੇ ਨਾ ਐਸਾ ਕੋਈ ਜਗ਼ਤ ਹੈ ਨਹੀਂ ।

ਸਮਾਂ ਹੀ ਪਰਖ਼ਦਾ ਆਪਣੇ ਬੇਗਾਨਿਆਂ ਨੂੰ,
ਇਮਤਿਹਾਨ ਸਮੇਂ ਜੈਸਾ ਕੋਈ ਸਖ਼ਤ ਹੈ ਨਹੀਂ ।

ਲੰਘੇ ਸਮਾਂ ਚੰਗਾ, ਦੁਆਵਾਂ ਕਰਨ ਸਾਰੇ,
ਮਾੜੇ ਸਮੇਂ ਵਰਗਾ ਕੋਈ ਹੋਰ ਵੱਖ਼ਤ ਹੈ ਨਹੀਂ ।

ਪਾਬੰਦ ਸਮੇਂ ਦੇ ਧਰਤੀ ਤੇ ਚੰਦ, ਸੂਰਜ,
ਸਮੇਂ ਤੋਂ ਬਾਹਰ ਤਾਂ ਟੁਰਦਾ ਕੋਈ ਭਗ਼ਤ ਹੈ ਨਹੀਂ ।

‘ਗਿੱਲ ਬਲਵਿੰਦਰਾ’ ਸਮੇਂ ਨੂੰ ਮਾਤ ਦੇਵੇ,
ਅਜੇ ਤਕ ਤਾਂ ਬਣਿਆ ਉਹ ਰਕਤ ਹੈ ਨਹੀਂ ।
ਗਿੱਲ ਬਲਵਿੰਦਰ
CANADA +1.416.558.5530
([email protected] )
ਫ਼ੋਨ: 94635-72150

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …