Breaking News
Home / ਰੈਗੂਲਰ ਕਾਲਮ / ਹਾਈ ਰਿਸਕ ਡਰਾਈਵਰ ਅਤੇ ਕਾਰ ਇੰਸ਼ੋਰੈਂਸ

ਹਾਈ ਰਿਸਕ ਡਰਾਈਵਰ ਅਤੇ ਕਾਰ ਇੰਸ਼ੋਰੈਂਸ

ਚਰਨ ਸਿੰਘ ਰਾਏ
ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅਕਤੀ ਦਾ ਡਰਾਈਵਿੰਗ ਰਿਕਾਰਡ ਦੇਖਕੇ ਇਹ ਅੰਦਾਜਾ ਲਗਾਉਂਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮ ਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ,ਕਈ ਐਕਸੀਡੈਂਟ ਹਨ ਤਾਂ ਇੰਸੋਰੈਂਸ ਕੰਪਨੀ ਫੈਸਲਾ ਲੈ ਸਕਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇ ਕੇ ਮਿਲੀਅਨ ਡਾਲਰਾਂ ਦਾ ਕਲੇਮ ਦੇਣ ਦਾ ਖਤਰਾ ਹੋ ਸਕਦਾ ਹੈ। ਇਸ ਤੋਂ ਬਾਅਦ ਇੰਸੋਰੈਂਸ ਕੰਪਨੀ ਤੁਹਾਡੀ ਇੰਸੋਰੈਂਸ ਰੀਨੀਊ ਨਹੀਂ ਕਰਦੀ ਅਤੇ ਇਸ ਕੰਪਨੀ ਦੇ ਅਨੁਸਾਰ ਤੁਸੀਂ ਹਾਈ ਰਿਸਕ ਡਰਾਈਵਰ ਬਣ ਗਏ ਹੋ।ਜੇ ਇਸ ਕੰਪਨੀ ਨਾਲ ਤੁਸੀਂ 20 ਸਾਲ ਤੋਂ ਵੀ ਹੋ ਤਾਂ ਵੀ ਉਸਨੇ ਤੁਹਾਨੂੰ ਹਾਈ ਰਿਸਕ ਡਰਾਈਵਰ ਮੰਨਕੇ ਤੁਹਾਡੀ ਇੰਸੋਰੈਂਸ ਕਰਨ ਤੋਂ ਜਵਾਬ ਦੇ ਦੇਣਾ ਹੈ। ਇਕ ਚੰਗਾ ਭਲਾ ਵਿਅੱਕਤੀ ਰਾਤੋ-ਰਾਤ ਹਾਈ ਰਿਸਕ ਡਰਾਈਵਰ ਬਣ ਜਾਂਦਾਂ ਹੈ ਜਦ ਤੁਹਾਨੂੰ 3 ਮਾਈਨਰ ਟਿਕਟਾਂ ਜਿਵੇਂ ਸਟਾਪ ਸਾਈਨ,ਰੈਡ ਲਾਈਟ ਜਾਂ ਕਾਰ ਚਲਾਉਣ ਸਮੇਂ ਸੈਲ ਫੋਨ ਵਰਤਣ ਤੇ ਮਿਲ ਜਾਂਦੀਆਂ ਹਨ ਜਾਂ 2 ਐਟ ਫਾਲਟ ਐਕਸੀਡੈਂਟ ਹੋ ਜਾਂਦੇ ਹਨ। ਇਕੋ ਹੀ ਵੱਡਾ ਟਿਕਟ ਜਿਵੇਂ ਡਰਿੰਕ ਡਰਾਈਵਿੰਗ, ਕੇਅਰਲੈਸ ਡਰਾਈਵਿੰਗ, ਰੇਸਿੰਗ ਜਾਂ ਐਕਸੀਡੈਟ ਰਿਪੋਰਟ ਨਹੀਂ ਕੀਤਾ ਤੁਹਾਨੂੰ ਹਾਈ ਰਿਸਕ ਡਰਾਈਵਰ ਬਣਾ ਦਿੰਦਾ ਹੈ।
ਕਈ ਡਰਾਈਵਿੰਗ ਦੀਆਂ ਗਲਤੀਆਂ ਤੋਂ ਬਿਨਾਂ ਵੀ ਜਿਵੇਂ ਵਾਰ ਵਾਰ ਤੁਹਾਡਾ ਚੈਕ ਪਾਸ ਨਹੀਂ ਹੁੰਦਾ ,ਭਾਵ ਤੁਹਾਡੇ ਖਾਤੇ ਵਿਚ ਪੈਸੇ ਨਾ ਹੋਣ ਕਰਕੇ ਇੰਸੋਰੈਂਸ ਕੰਪਨੀ ਤੁਹਾਡੀ ਪਾਲਸੀ ਕੈਂਸਲ ਕਰ ਦਿੰਦੀ ਹੈ, ਜਾਂ ਇੰਸੋਰੈਂਸ ਕੰਪਨੀ ਨੂੰ ਪੂਰੀ ਪੂਰੀ ਜਾਣਕਾਰੀ ਨਹੀਂ ਦਿਤੀ ਜਾਂ ਮਹੱਤਵਪੂਰਨ ਜਾਣਕਾਰੀ ਜਾਣਬੁਝ ਕੇ ਛੁਪਾਕੇ ਰੱਖੀ ਹੈ ਜਾਂ ਘਰ ਦੇ ਸਾਰੇ ਡਰਾਈਵਰਾਂ ਦਾ ਨਾਂਮ ਇੰਸੋਰੈਂਸ ਵਿਚ ਨਹੀਂ ਪੁਆਇਆ ਤਾਂ ਪਤਾ ਲੱਗਣ ਤੇ ਇੰਸੋਰੈਂਸ ਕੰਪਨੀ ਤੁਹਾਡੀ ਇੰਸੋਰੈਂਸ ਕੈਸਲ ਕਰਕੇ ਤੁਹਾਨੂੰ ਹਾਈ ਰਿਸਕ ਡਰਾਈਵਰ ਬਣਾ ਦਿੰਦੀ ਹੈ ਅਤੇ ਹੁਣ ਆਮ ਰੈਗੂਲਰ ਰਿਸਕ ਕਵਰ ਕਰਨ ਵਾਲੀ ਕੰਪਨੀ ਨੇ ਤੁਹਾਡੀ ਇੰਸੋਰੈਂਸ ਨਹੀਂ ਕਰਨੀ ਤੇ ਹਾਈ ਰਿਸਕ ਕਵਰ ਕਰਨ ਵਾਲੀ ਕੰਪਨੀ ਨੇ ਤੁਹਾਡੇ ਰੇਟ ਦੁਗਣੇ ਤੋਂ ਵੀ ਵੱਧ ਕਰ ਦੇਣੇ ਹਨ। ਨਵੇਂ ਡਰਾਈਵਰਾਂ ਨੂੰ ਤਾਂ ਹੋਰ ਵੀ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਕਿ ਕਈ ਕੰਪਨੀਆਂ ਉਹਨਾਂ ਨੂੰ 2 ਮਾਈਨਰ ਟਿਕਟਾਂ ਜਾਂ ਪਹਿਲਾ ਹੀ ਐਟ ਫਾਲਟ ਐਕਸੀਡੈਂਟ ਹੋਣ ਤੇ ਹੀ ਹਾਈ ਰਿਸਕ ਡਰਾਈਵਰ ਬਣਾ ਦਿੰਦੀਆਂ ਹਨ।ਕਈ ਵਿਅੱਕਤੀ ਛੋਟੇ ਸਹਿਰਾਂ ਦਾ ਗਲਤ ਅਡਰੈਸ ਦੇਕੇ ਸਸਤੀ ਇੰਸੋਰੈਂਸ ਤਾਂ ਕਰਾ ਲੈਂਦੇ ਹਨ ਪਰ ਪਤਾ ਲੱਗਣ ਤੇ ਪਾਲਸੀ ਵੀ ਕੈਂਸਲ ਹੋ ਜਾਂਦੀ ਹੈ ਅਤੇ ਅੱਗੇ ਵਾਸਤੇ ਹਜਾਰਾਂ ਡਾਲਰ ਇੰਸੋਰੈਂਸ ਦੇ ਵੱਧ ਦੇਣੇ ਪੈਂਦੇ ਹਨ ਹਾਈ ਰਿਸਕ ਡਰਾਈਵਰ ਬਣਨ ਤੇ। ਜਦੋਂ ਇਹ ਟਿਕਟਾਂ, ਕਲੇਮ ਜਾਂ ਹੋਰ ਗਲਤੀਆਂ ਇਕ ਅਜਿਹੇ ਪੁਆਇੰਟ ਤੇ ਪਹੁਚ ਜਾਂਦੇ ਹਨ, ਜਿਸ ਤੋਂ ਅੱਗੇ ਇਕ ਰੈਗੂਲਰ ਕੰਪਨੀ ਤੁਹਾਡੀ ਇੰਸੋਰੈਂਸ ਨਹੀਂ ਕਰ ਸਕਦੀ ਤਾਂ ਉਸ ਪੁਆਇਂਟ ਤੋਂ ਅੱਗੇ ਹਾਈ ਰਿਸਕ ਕਵਰ ਕਰਨ ਵਾਲੀ ਕੰਪਨੀ ਦਾ ਕੰਮ ਸੁਰੂ ਜੋ ਜਾਂਦਾ ਹੈ।
ਤਿੰਨ ਤਰਾਂ ਦੀਆਂ ਇੰਸੋਰੈਂਸ ਕਪਨੀਆਂ ਹਨ ਪਹਿਲੀ ਸਿਰਫ ਵਧੀਆ ਡਰਾਈਵਰਾਂ ਦੀ ਹੀ ਇੰਸੋਰੈਂਸ ਕਰਦੀ ਹੈ। ਜਦ ਉਸ ਕੰਪਨੀ ਦੀਆਂ ਸਰਤਾਂ ਡਰਾਈਵਰ ਪੂਰੀਆਂ ਨਹੀਂ ਕਰਦਾ ਤਾਂ ਇਹ ਕੰਪਨੀ ਇੰਸੋਰੈਂਸ ਕਰਨ ਤੋਂ ਜਵਾਬ ਦੇ ਦਿੰਦੀ ਹੈ।
ਦੂਸਰੀ ਕਿਸਮ ਦੀਆਂ ਕੰਪਨੀਆਂ ਦੀਆਂ ਸਰਤਾਂ ਕੁਝ ਨਰਮ ਹੁੰਦੀਆਂ ਹਨ ਜਿਵੇਂ ਆਮ ਕੰਪਨੀਆਂ 3 ਮਾਈਨਰ ਟਿਕਟਾਂ ਮਿਲਣ ਤੇ ਹਾਈ ਰਿਸਕ ਬਣਾ ਦਿੰਦੀਆਂ ਹਨ ਪਰ ਇਕ ਦੋ ਕੰਪਨੀਆਂ 4 ਟਿਕਟਾਂ ਮਿਲਣ ਤੇ ਹਾਈ ਰਿਸਕ ਡਰਾਈਵਰ ਬਣਾਉਂਦੀਆਂ ਹਨ।
ਤੀਸਰੀ ਕਿਸਮ ਦੀਆਂ ਕੰਪਨੀਆਂ ਸਿਰਫ ਤੇ ਸਿਰਫ ਹਾਈ ਰਿਸਕ ਡਰਾਈਵਰਾਂ ਦੀ ਹੀ ਇੰਸੋਰੈਂਸ ਕਰਦੀਆਂ ਹਨ ਅਤੇ ਉਨਾਂ ਦੇ ਰੇਟ ਬਹੁਤ ਜਿਆਦਾ ਹੋ ਜਾਂਦੇ ਹਨ ਕਿਉਕਿ ਹਾਈ ਰਿਸਕ ਡਰਾਈਵਰ ਦੇ ਭਵਿਖ ਵਿਚ ਹੋਰ ਕਲੇਮ ਆਉਣ ਦੇ ਖਤਰੇ ਹੁੰਦੇ ਹਨ ਅਤੇ ਇੰਸੋਰੈਂਸ ਕੰਪਨੀ ਨੂੰ ਮਿਲੀਅਨ ਡਾਲਰਾਂ ਦੇ ਕਲੇਮ ਦੇਣੇ ਪੈ ਸਕਦੇ ਹਨ। ਇਸ ਤਰਾਂ ਦੀਆਂ ਹਾਈ ਰਿਸਕ ਕਵਰ ਕਰਨ ਵਾਲੀਆਂ 4-5 ਕੰਪਨੀਆਂ ਹੀ ਹਨ ਪਰ ਇਨ੍ਹਾਂ ਦੇ ਰੇਟ ਵੀ ਵੱਖੋ-ਵੱਖ ਹਨ ਅਤੇ ਤੁਹਾਡਾ ਬਰੋਕਰ ਹਾਈ ਰਿਸਕ ਡਰਾਈਵਰ ਨੂੰ ਵੀ ਵਧੀਆ ਰੇਟ ਇੰਹਨਾਂ ਕੰਪਨੀਆਂ ਤੋਂ ਲੈਕੇ ਦੇ ਸਕਦਾ ਹੈ, ਘੱਟ ਰੇਟ ਦੇਣ ਵਾਲੀ ਕੰਪਨੀ ਨਾਲ ਇੰਸੋਰੈਂਸ ਕਰਕੇ।
ਹੁਣ ਜੇ ਹਾਈ ਰਿਸਕ ਡਾਈਵਰ ਬਣਕੇ ਵੀ ਹੋਰ ਗਲਤੀਆਂ ਕਰੀ ਜਾ ਰਹੇ ਹੋ,ਹੋਰ ਟਿਕਟਾਂ ਮਿਲ ਗਈਆਂ ਹਨ ਜਾਂ ਐਕਸੀਡੈਂਟ ਹੋ ਗਿਆ ਹੈ ਤਾਂ ਫਿਰ ਇਹ ਕੰਪਨੀਆਂ ਵੀ ਹੱਥ ਖੜੇ ਕਰ ਜਾਂਦੀਆਂ ਹਨ ਤੁਹਾਡੀ ਇੰਸੋਰੈਂਸ ਕਰਨ ਤੋਂ। ਪਰ ਉਨਟਾਰੀਓ ਵਿਚ ਕਾਰ ਚਲਾੳਣ ਵਾਸਤੇ ਇੰਸੋਰੈਂਸ ਤਾਂ ਕਰਵਾਉਣੀ ਪੈਂਣੀ ਹੈ। ਹੁਣ ਸਿਰਫ ਇਕੋ ਹੀ ਕੰਪਨੀ ਰਹਿ ਜਾਂਦੀ ਹੈ ਜੋ ਇਸ ਤਰਾਂ ਦੇ ਡਰਾਈਵਰਾਂ ਦੀ ਇੰਸੋਰੈਂਸ ਕਰਦੀ ਹੈ ਅਤੇ ਇਸਦੇ ਰੇਟ ਬਹੁਤ ਜਿਆਦਾ ਹੁੰਦੇ ਹਨ। ਕਈ ਡਰਾਈਵਰ ਤਾਂ 1500-1500 ਡਾਲਰ ਮਹੀਨਾ ਵੀ ਦਿੰਦੇ ਹਨ ਕਾਰ ਇੰਸੋਰੈਂਸ ਦੇ।
ਹੁਣ ਹਾਈ ਰਿਸਕ ਡਰਾਈਵਰ ਦੀ ਇੰਸੋਰੈਂਸ ਘਟਣੀ ਉਦੋਂ ਹੈ ਜਿਵੇਂ ਜਿਵੇਂ ਤੁਹਾਡੇ ਟਿਕਟ ਤਿੰਨ ਸਾਲ ਪੂਰੇ ਹੋਣ ਤੇ ਤੁਹਾਡੇ ਰਿਕਾਰਡ ਤੋਂ ਲਹਿੰਦੇ ਜਾਣੇ ਹਨ ਅਤੇ ਤੁਹਾਡਾ ਰਿਕਾਰਡ ਸਾਫ ਹੁੰਦਾ ਜਾਣਾ ਹੈ। ਇਸ ਤਰਾਂ ਹੀ ਐਕਸੀਡੈਂਟ ਦੀ ਐਂਟਰੀ ਛੇ ਸਾਲ ਬਾਅਦ ਖਤਮ ਹੋ ਜਾਣੀ ਹੈ। ਜੇ ਹੁਣ ਇਸ ਸਮੇਂ ਦੌਰਾਨ ਕੋਈ ਨਵੀਂ ਗਲਤੀ ਨਹੀਂ ਕੀਤੀ ਤਾਂ ਤੁਸੀਂ ਮੁੜਕੇ ਫਿਰ ਵਧੀਆ ਡਰਾਈਵਰ ਬਣ ਜਾਣਾ ਹੈ ਅਤੇ ਤੁਹਾਡੇ ਇੰਸੋਰੈਂਸ ਦੇ ਰੇਟ ਬਹਤ ਜਿਆਦਾ ਘਟ ਜਾਣੇ ਹਨ।
ਇਸ ਸਾਰੇ ਸਮੇਂ ਦੌਰਾਨ ਤੁਹਾਡਾ ਬਰੋਕਰ  ਤੁਹਾਡੀ ਸਹਾਇਤਾ ਕਰ ਸਕਦਾ ਹੈ ਹਾਈ ਰਿਸਕ ਤੋਂ ਰੈਗੂਲਰ ਡਰਾਈਵਰ ਬਣਨ ਤੱਕ, ਜੇ ਉਹ ਸਾਰੀਆਂ ਰੈਗੂਲਰ ਕੰਪਨੀਆਂ ਅਤੇ ਹਾਈ ਰਿਸਕ ਕੰਪਨੀਆਂ ਨਾਲ ਕੰਮ ਕਰਦਾ ਹੈ। ਤੁਹਾਡਾ ਬਰੋਕਰ ਦੇਖ ਸਕਦਾ ਹੈ ਕਿ ਕਿਸ ਸਮੇਂ ਤੁਹਾਡੇ ਟਿਕਟ ਦੀ ਜਾਂ ਐਕਸੀਡੈਂਟ ਦੀ ਮਿਆਦ ਖਤਮ ਹੁੰਦੀ ਹੈ ਅਤੇ ਕਿਸ ਸਮੇਂ ਤੁਸੀਂ ਰੈਗੂਲਰ ਕੰਪਨੀ ਤੋਂ ਇੰਸੋਰੈਂਸ ਲੈਣ ਦੀਆਂ ਸਰਤਾਂ ਪੂਰੀਆਂ ਕਰਦੇ ਹੋ ਅਤੇ ਹੁਣ ਕਿਹੜੀ ਇੰਸੋਰੈਂਸ ਕੰਪਨੀ ਤੋਂ ਵਧੀਆ ਰੇਟ ਮਿਲ ਸਕਦੇ ਹਨ। ਇਹ ਲੇਖ ਆਮ ਅਤੇ ਮੁਢਲੀ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ, ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸੋਰੈਂਸ ਲੈਣ ਲਈ ਸੰਪਰਕ ਕਰ ਸਕਦੇ ਹੋ। ਜੇ ਤੁਹਾਡੇ ਕਾਰਾਂ ਅਤੇ ਘਰ ਦੀ ਇੰਸੋਰੈਂਸ ਦੇ ਰੇਟ ਬਿਨਾਂ ਵਜਾ ਹੀ ਵੱਧਕੇ ਆ ਗਏ ਹਨ ਜਾਂ ਨਵੇਂ ਡਰਾਈਵਰਾਂ ਦੇ ਰੇਟ ਇਕ ਸਾਲ ਪੂਰਾ ਹੋਣ ਤੇ ਵੀ ਨਹੀਂ ਘਟੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਮਿਲ ਸਕਦਾ ਹੈ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …