Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਦੇਵ ਥਰੀਕੇ ਵਾਲਾ
ਸਾਹਿਤ ਦਾ ਦੀਪ ਕੋਈ ਨਵਾਂ ਜਗਾਈਂ,
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਮਾਂ ਬੋਲੀ ਦੇ ਚੰਨ ਤਾਰਿਆ,
ਸੁਣ ਗੀਤਾਂ ਦੇ ਵਣਜਾਰਿਆ,
ਨਾ ਬਹੁਤੀ ਦੇਰ ਲਗਾਈਂ ।
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਇਕ ਘਾਟਾ ਵੱਡਾ ਪੈ ਗਿਆ,ਥੰਮ ਗੀਤਕਾਰੀ ਦਾ ਢਹਿ ਗਿਆ,
ਵਿਰਸੇ ਦੀ ਪੀੜ੍ਹ ਦੇਖਦਾ ਜਾਈਂ ।
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਕੋਈ ਟਿੱਲਿਓਂ ਦਿਸਦੀ ਹੀਰ ਦੀ ਜਾਂ ਰਾਂਝੇ ਬਣੇ ਫ਼ਕੀਰ ਦੀ,
ਸਾਨੂੰ ਫੇਰ ਤੋਂ ਝਲਕ ਵਿਖਾਈਂ।
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਦਾਦੇ ਨੂੰ ਪੁੱਛਦਾ ਪੋਤਰਾ, ਕਿੰਝ ਚੁੱਕਿਆ ਹੋਣੀ ਟੋਕਰਾ,
ਦੁੱਲੇ-ਭੱਟੀ ਦਾ ਹੱਥ ਲਵਾਈਂ ।
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਲਿਖੀਂ ਫਿਰ ਮਾਂ ਹੁੰਦੀ ਏ ਮਾਂ, ਜਿਵੇਂ ਬੋਹੜਾਂ ਵਾਲੀ ਛਾਂ,
ਸਭਿਆਚਾਰ ਦੀ ਝੋਲੀ ਪਾਈਂ ।
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਗੀਤ ਬਿਨ ਹਥਿਆਰਾਂ ਲਿਖਣ ਦਾ ਤੇ ਨਾ ਪੈਸੇ ਦੇ ਲਈ ਵਿਕਣ ਦਾ,
ਨਵੀਂ ਪੀੜ੍ਹੀ ਨੂੰ ਵੱਲ ਸਿਖਾਈਂ ।
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਗੁਰਮੀਤ, ਸੁਰਿੰਦਰ ਬੀਬਾ ਦੀ, ਬਾਕੀ ਵਿਛੜੇ ਹੋਏ ਰਕੀਬਾਂ ਦੀ,
ਬਿੰਦਰੱਖੀਏ, ਮਾਣਕ, ਯਮਲੇ ਦੀ, ਕੋਈ ਖ਼ਬਰ ਵੀ ਲੈਂਦਾ ਆਈਂ,
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਪੰਛੀ ਉੱਡ ਗਿਆ ਤੋੜ ਕੇ ਪਿੰਜਰਾ,
ਪੰਜਾਬ ਬੇਬੱਸ ‘ਗਿੱਲ ਬਲਵਿੰਦਰਾ’,
ਕੈਸੀ ਦਾਤੇ ਖੇਡ ਰਚਾਈ ।
ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …