Breaking News
Home / ਰੈਗੂਲਰ ਕਾਲਮ / ਸੈਰੋਗੇਟ ਮਾਵਾਂ….

ਸੈਰੋਗੇਟ ਮਾਵਾਂ….

ਬਹੁਤ ਚਿਰਾਂ ਤੋਂ ਇਸ ਵਿਸ਼ੇ ‘ਤੇ ਲਿਖਣਾ ਚਾਹਵਾਂ।
ਜੋ ਖਾਸ ਵਿਧੀ ‘ਨਾ ਬਣ ਰਹੀਆਂ ਸੈਰੋਗੇਟ ਮਾਵਾਂ।
ਕਰ ਲਈ ਸਾਇੰਸ ਤਰੱਕੀ ਹੋ ਗਏ ਸੁਫ਼ਨੇ ਪੂਰੇ,
ਹੋ ਗਈਆਂ ਮੁੜ ਜੀਵਤ ਦਿਲ ਦੀਆਂ ਇਛਾਵਾਂ।
ਖੁਸ਼ੀ ਦਾ ਰਹੇ ਨਾ ਅੰਤ ਜਦ ਘਰ ‘ਚ ਖੇਡੇ ਬਾਲ,
ਮੁੱਕ ਜਾਏ ਸਾਰੀ ਚਿੰਤਾ, ਬਣੇ ਮਹੌਲ ਸੁਖਾਵਾਂ।
ਸੱਧਰ ਹੋ ਜਾਏ ਪੂਰੀ ਨਾ ਕੋਈ ਰਹੇ ਮਜ਼ਬੂਰੀ।
ਲੱਭ ਲੈਣ ਉਹ ਸੈਰੋਗੇਟ, ਕੁੱਝ ਦੇ ਕੇ ਨਾਵਾਂ।
ਮਜ਼ਾਕ ਬਣਾ ਰੱਖਿਆ ਕਈ ਵੱਡਿਆਂ ਲੋਕਾਂ,
ਅਮੀਰ ਔਰਤਾਂ ਸੋਚਦੀਆਂ ਕਿਉਂ ਰੂਪ ਗੁਆਵਾਂ।
ਇਨਸਾਨੀ ਕਦਰਾਂ ਕੀਮਤਾਂ ਨੂੰ ਟੰਗ ਕੇ ਛਿੱਕੇ,
ਪੈਣ ਨਹੀਂ ਦਿੰਦੇ ਜੰਮਣ ਵਾਲੀ ਦਾ ਪ੍ਰਛਾਵਾਂ।
ਕੁੱਖ ਤਾਂ ਸੀ ਮੁੱਲ ਦੀ ਮਸੂਮ ਕੀ ਜਾਣੇ,
ਜ਼ਾਲਿਮਾਂ ਨੇ ਵੱਖ ਕਰ ਦਿੱਤਾ ਕੋਲੋਂ ਸਕੇ ਭਰਾਵਾਂ।
ਸ਼ੌਕ ਜਿਹਾ ਬਣਾ ਲਿਆ ਕੁੱਝ ਲੋਕ ਅਮੀਰਾਂ,
ਮੁੱਲ ਇਸਦਾ ਕੋਈ ਤਾਰ ਕੇ ਮਾਂ ਅਖਵਾਵਾਂ।
-0-0-0
ਬੇਗਾਨੀ ਕੁੱਖੇ ਪਲ਼ਿਆ ਨਾ ਦੁੱਧ ਚੁੰਘਾਇਆ,
ਆਖੇ ਫਿਰ ਵੀ ਪੁੱਤਰਾ ਤੂੰ ਮੇਰਾ ਜਾਇਆ।
ਨਾ ਪੀੜਾਂ ਕਦੇ ਝੱਲੀਆਂ ਤੇ ਜਣੇਪੇ ਕੱਟੇ,
ਗ਼ਰੀਬ ਨੂੰ ਲੈਣ ਖਰੀਦ ਚੰਦ ਛਿੱਲੜਾਂ ਵੱਟੇ।
ਮਮਤਾ ਨਾਲ ਖਿਲਵਾੜ ਇਹ ਹੋ ਰਿਹਾ ਭਾਰੀ,
ਕੋਹੜ੍ਹ ਵਾਂਙੂੰ ਲਗ ਰਹੀ ਇਹ ਬੁਰੀ ਬਿਮਾਰੀ।
ਕਈ ਮੁਲਖਾਂ ਨੇ ਰੋਕ ‘ਤਾ ਅਣਮਨੁੱਖੀ ਕਾਰਾ,
ਤੇ ਗ਼ੈਰ ਕਨੂੰਨੀ ਆਖਿਆ ਇਹ ਵਰਤਾਰਾ।
ਕਰਕੇ ਸਾਰੀਆਂ ਭਾਵਨਾਵਾਂ ਨੂੰ ਮਲੀਆਮੇਟ,
ਖੋਹ ਲਈਆਂ ਆਂਦਰਾਂ, ਕਹਿ ਤੂੰ ਸੈਰੋਗੇਟ।
ਹੁੰਦੀ ਨਾ ਮਜ਼ਬੂਰੀ ਕਿਉਂ ਮੁੱਲ ਵੱਟ ਲੈਂਦੀ,
ਜ਼ਿਗਰ ਦਾ ਟੋਟਾ ਕਦੇ ਨਾ ਹੱਥ ਫੜਾਉਂਦੀ।
ਐਹੋ ਜਿਹੀ ਔਲਾਦ ਦਾ ਕੀ ਹੋਊ ਭਵਿੱਖ,
ਬਸ! ਮੌਲਾ ਹੀ ਜਾਣਦਾ ਹੋਰ ਸਕਾਂ ਨਾ ਲਿਖ।
ਸੁਲੱਖਣ ਸਿੰਘ +647-786-6329

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …