Breaking News
Home / ਰੈਗੂਲਰ ਕਾਲਮ / ਫੋਨ ਡੱਬੀ ਦੇ ਕੈਦੀ!

ਫੋਨ ਡੱਬੀ ਦੇ ਕੈਦੀ!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਹਰ ਕੋਈ ਮੋਬਾਈਲਫੋਨਨਾਲ ਹੀ ਖੇਡਦਾਦਿਸਰਿਹਾ ਹੈ। ਹੁਣ ਤਾਂ ਨਿਆਣੇ ਵੀਨਿਆਣਿਆਂ ਨਾਲਨਹੀਂ ਖੇਡਦੇ ਦਿਸਦੇ, ਸਗੋਂ ਮੋਬਾਈਲ ਹੀ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ। ਕੀ ਨਿਆਣਾ, ਕੀ ਸਿਆਣਾ, ਸਭਕਾਬੂਕਰ ਰੱਖੇ ਨੇ ਸੈਮ ਸੌਂਗ ਨੇ! ਜਾਂ ਇਹ ਆਖ ਲਓ ਕਿ ਸਾਡੇ ਹੱਥ ਬੰਨ੍ਹ ਲਏ ਨੇ ਸੈਮ ਸੌਂਗ ਦੀ ਡੱਬੀ ਹੱਥਾਂ ਵਿਚਫੜਾ ਕੇ! ਲਗਦੈ ਇਹ ਜਲਦੀਕਿਤੇ ਹੱਥਾਂ ਵਿਚੋਂ ਛੁੱਟਣ ਵਾਲੀਨਹੀਂ ਹੈ। ‘ਜੀਓ’ ਕਹਿ ਰਹੀ ਹੈ-ਮਰੋ! ਸੱਚ ਮੁੱਚ ਹੀ ਮਰੋ ਮਰੋ ਹੋਣ ਲੱਗੀ ਹੁਣ ਤਾਂ….!
ਕਿਆ ਜ਼ਮਾਨਾ ਸੀ, ਪੇਂਡੂ ਖੇਡਾਂ ਖੇਡਦੇ ਸਾਂ ਹਾਣੀ-ਹਾਣੀ।ਕਦੇ ਨਾ ਥੱਕਣਾ, ਨਾ ਅੱਕਣਾ ਤੇ ਹੌਲੇ ਫੁੱਲ ਜਿਹੇ ਹੋਕੇ, ਆਥਣੇ ਭੁੱਖ ਲੱਗੀ ਤੋਂ ਘਰੀਂ ਵੜਨਾ, ਤੇ ਮਾਂ ਦੇ ਗੋਡੇ ਮੁੱਢ ਬਹਿ ਕੇ ਤਵੀਉਤੋਂ ਲਹਿੰਦੀ-ਲਹਿੰਦੀ ਤੱਤੀ ਤੱਤੀਰੋਟੀਖਾਣੀ, ਤੇ ਪਤਾ ਹੀ ਨਹੀਂ ਸੀ ਲਗਦਾਕਦੋਂ ਨੀਂਦ ਆ ਜਾਣੀ।ਏਨੀਆਂ ਪਿਆਰੀਆਂ ਰਾਤਾਂ ਹੁੰਦੀਆਂ ਸਨਨੀਂਦਨਾਲ ਲੱਦੀਆਂ ਤੇ ਹੁਣਰਾਤਾਂ ਉਹ ਨਹੀਂ ਰਹੀਆਂ, ਨੀਂਦਾਂ ਉਡ-ਪੁਡ ਗਈਆਂ ਖੰਭ ਲਾ ਕੇ ਕਿਧਰੇ! ਕੱਚ ਦੇ ਬੰਟੇ ਮੈਂ ਨਹੀੰ ਸੀ ਕਦੇ ਖੇਡੇ, ਮੇਰੇ ਹਾਣੀ ਜ਼ਰੂਰਖੇਡਦੇ ਸਨ।ਲ਼ੁਕਣਮੀਚੀ, ਫੜਨ-ਫੜਾਈਸਾਡੀਆਥਣੇ ਦੀਖੇਡ ਪੱਕੀ ਹੁੰਦੀ ਸੀ। ਭੱਜਣ ਨਾਲ ਤੇ ਹਫਦੇ ਰਹਿਣਨਾਲਮਨਚਾਓਵਿਚ ਆ ਜਾਂਦਾ ਸੀ। ਅੱਜ ਬਾਬੇ ਦੀਬਾਣੀਵਾਰ-ਵਾਰਚੇਤਾਕਰਵਾਉਂਦੀਹੈ-ਖੇਲਣ ਕੁੱਦਣ ਮਨ ਕਾ ਚਾਓ। ਅੱਜ ਫੋਨਦੀ ਡੱਬੀ ਵਿਚਭਰੀਆਂ-ਭਰਾਈਆਂ ਖੇਡਾਂ ਆ ਗਈਆਂ ਹਨ, ਹਰ ਕੋਈ ਇਹਨਾਂ ਨਬਾਲਖੇਡੀਜਾਂਦਾ ਹੈ। ਨਿਗ੍ਹਾ ਕਮਜ਼ੋਰ ਪੈਰਹੀ ਹੈ ਲੋਕਾਂ ਦੀ ਤੇ ਧੌਣਾਂ ਸਰਵਾਈਕਲ ਤੋਂ ਪੀੜਤਹਨ। ਕੋਈ ਘੜੀਨਹੀਂ ਦੇਖਦਾ, ਇਸੇ ਡੱਬੀ ਵਿਚਟਾਈਮ ਹੈ। ਨਾਤਾਰੀਕਦੇਖੋ ਕੈਲੰਡਰ ਤੋਂ। ਨਾਵਾਰ, ਨਾਮਹੀਨਾ, ਤੇ ਨਾਦਿਨ-ਤਿਓਹਾਰ।ਸਭ ਕੁਝ ਅੱਖਾਂ ਦੇ ਮੂਹਰੇ ਪਿਆ ਹੈ। ਜੰਤਰੀ ਤਾਂ ਹੁਣਬਿਲਕੁਲ ਗਈ ਗੁਜ਼ਰੀ ਹੈ। ਨਿਆਣਿਆਂ ਨੇ ਤਾਂ ਇਸਦਾ ਨਾਂ ਵੀਨਹੀਂ ਸੁਣਿਆ ਹੋਣਾ।ਰੇਡੀਓਵੀਹੁਣ ਇਸੇ ਵਿਚ ਤੇ ਟੀਵੀਵੀ ਇਸੇ ਵਿਚ ਤੇ ਅਖਬਾਰ ਤੇ ਬਾਣੀ ਦੇ ਨਾਲਨਾਲ ਗੀਤ ਸੰਗੀਤ ਸਭ ਕੁਝ! ਪਹਿਲੋਂ ਰਾਹ ਪੁੱਛ ਕੇ ਜਾਣਨਾਲ ਤਸੱਲੀ ਹੁੰਦੀ ਸੀ, ਤੇ ਰਾਹ ਦੱਸਣ ਵਾਲੇ ਨੂੰ ਵੀਭਲਾਕਾਰਜਕਰ ਕੇ ਸਕੂਨਮਿਲਦਾ ਸੀ, ਹੁਣਰਾਹਵੀ ਏਹੋ ਹੀ ਲੱਭਦਾ ਹੈ ਤੇ ਫਿਰਵੀਡਰਬਣਿਆ ਰਹਿੰਦਾ ਹੈ ਕਿ ਕਿਧਰੇ ਗਲਤ ਥਾਂ ਨਾਲੈਜਾਵੇ! ਸਵਾਲਕਰੋ ਕਿ ਕੀ ਨਹੀਂ ਹੈ ਇਸ ਵਿਚ? ਸੱਭੋ ਕੁਝ ਹੀ ਹੈ ਇਸ ਵਿਚ। ਇਸ ਸਭ ਦੇ ਕਾਸੇ ਦੇ ਨਾਲ-ਨਾਲ ਦੁੱਖ ਤੇ ਤਕਲੀਫਾਂ ਵੀਲਿਆਇਆ ਹੈ ਇਹ ਫੋਨ।ਇਹਨਾਂ ਦਾਲੇਖਾ-ਜੋਖਾਫਿਰਕਰਾਂਗੇ ਕਦੀ।ਹੁਣਮੇਰੇ ਫੋਨ’ਤੇ ਵੈਟਸ-ਐਪਦੀਮੀਸਜ਼ ਘੰਟੀ ਟਿਕਣਨਹੀਂ ਦੇ ਰਹੀ, ਮੈਸਿਜ਼ ‘ਤੇ ਮੈਸਿਜ਼ ਆਈ ਜਾ ਰਹੇ ਨੇ, ਪਤਾਨਹੀਂ ਕਿਸਦੇ ਹਨ? ਦੇਖਦਾ ਹਾਂ, ਫਿਰਲਿਖਲਵਾਂਗਾ ਡਾਇਰੀ।
ਖੁਸ਼ਕੀ ਮਾਰੀਠੰਢ
ਇਸ ਵਾਰੀਜਨਵਰੀ ਦੇ ਅੰਤਲੇ ਦਿਨਕੋਰੇ ਲੱਦੇ ਤੇ ਕੱਕਰ ਮਾਰੇ ਸਨ। ਸੁੱਕੀ ਠੰਢ ਨੇ ਲੋਕਾਂ ਦੀ ਬੱਸ ਕਰਾ ਦਿੱਤੀ। ਸੰਗਰੂਰ ਜ਼ਿਲੇ ਵਿਚਪਈਬਰਫਦੀਆਂ ਫੋਟੂਆਂ ਦੇਖ ਕੇ ਬੜੇ ਹੈਰਾਨ ਹੋਏ ਲੋਕ। ਕਹਿੰਦੇ ਨੇ ਕਿ ਠੰਡਜਦ ਆਉਂਦੀ-ਆਉਂਦੀ ਹੈ ਤਾਂ ਰਗੜਦੀ ਹੈ, ਜਾਂ ਫਿਰਜਾਂਦੀ-ਜਾਂਦੀਰਗੜਦੀ ਹੈ। ਇਸ ਵਾਰ ਬੱਚੇ-ਬੁੱਢੇ ਖੂਬਰਗੜੇ ਖੁਸ਼ਕੀ ਮਾਰੀਠੰਢਨੇ।ਵਾਇਰਲ ਬੁਖਾਰ ਤੇ ਸਵਾਈਨਫਲੂ ਨੇ ਲੋਕਾਂ ਨੂੰ ਆਪਣੀਜਕੜਵਿਚਲਈ ਰੱਖਿਆ ਤੇ ਪੰਜਾਬ ਵਿਚਸਵਾਈਨਫਲੂਨਾਲ ਕਈ ਮੌਤਾਂ ਵੀ ਹੋਈਆਂ। ਡਾਇਰੀਦਾ ਇਹ ਪੰਨਾ ਲਿਖਦੇ ਵੇਲੇ ਤੱਕ ਰਾਜਿਸਥਾਨਵਿਚਹੁਣਤੀਕ 70 ਤੋਂ ਵੱਧ ਲੋਕਮਾਰੇ ਜਾ ਚੁੱਕੇ ਹਨ।ਹੁਣਨਿਆਣਿਆਂ ਨੇ ਪਤੰਗ ਉਡਾਣੇ ਸ਼ੁਰੂ ਕੀਤੇ ਹਨ, ਕੁਝ ਹੌਸਲਾ ਜਿਹਾ ਬੱਝਾ ਠੰਡ ਦੇ ਮਾਰਿਆਂ ਨੂੰ ਕਿ ਆਈ ਬਸੰਤ ਪਾਲਾ ਉਡੰਤ! ਹੁਣਪਾਲਾਉਡ ਜਾਏਗਾ। ਅੱਜ 31 ਜਨਵਰੀ ਹੈ ਤੇ ਚੰਡੀਗੜ੍ਹ ਵਿਚ ਬੱਦਲ ਬਣੇ ਹੋਏ ਨੇ। ਮੌਸਮੀ ਮਾਹਰ ਕਹਿ ਗਏ ਨੇ ਕਿ 2 ਦਿਨ ਪੰਜਾਬ ਤੇ ਚੰਡੀਗੜ੍ਹ ਵਿਚਮੀਂਹਪਵੇਗਾ ਤੇ ਫਿਰਠੰਢਘਟੇਗੀ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …