Breaking News
Home / ਰੈਗੂਲਰ ਕਾਲਮ / ਸਾਹਾਂ ਵਿਚ ਵੱਸਿਆ ਪਿੰਡ-1

ਸਾਹਾਂ ਵਿਚ ਵੱਸਿਆ ਪਿੰਡ-1

ਬੋਲ ਬਾਵਾ ਬੋਲ
ਆ ਗਿਆ ਮੇਰਾਸਿਉਨਾ, ਕਦੋਂ ਉਡੀਕੀਜਾਂਨੀ ਐ
ਨਿੰਦਰਘੁਗਿਆਣਵੀ
94174-21700
ਪਿੰਡੋਂ ਹੀ ਪਹਿਲਾਕਦਮਤੁਰਦਾ, ਪਤਾਨਹੀਂ ਸੀ ਹੁੰਦਾ ਕਿੱਧਰ ਜਾਣਾ ਹੈ, ਕਿੱਧਰ ਨਹੀਂ।ਮੇਰੇ ਦਿਨ-ਰਾਤ ਤੇ ਪਤੇ-ਟਿਕਾਣੇ ਮਿਥੇ ਜਾਂ ਜਾਣੇ-ਪਛਾਣੇ ਨਹੀਂ ਸਨ ਹੁੰਦੇ। ਕਈ ਵਾਰੀ ਘੁਸਮੁਸੀ ਆਥਣੇ ਤੇ ਕਈ ਵਾਰੀ ਘੁੱਪ-ਹਨੇਰੇ ਤੇ ਕਈ ਵਾਰੀ ਕਈ-ਕਈ ਦਿਨਾਂ ਬਾਅਦ ਪਿੰਡ ਨੂੰ ਮੁੜਦਾ ਸਾਂ। ਪਤਾਨਹੀਂ ਕਿਉਂ, ਪਿੰਡ ਆਣ ਕੇ ਇੱਕ ਅਨੋਖੀਊਰਜਾਨਾਲਭਰਜਾਂਦਾ ਸਾਂ ਤੇ ਫਿਰਤਾਜ਼ਾਦਮ ਹੋਕੇ ਤੁਰਪੈਂਦਾ ਸਾਂ। ਮੈਨੂੰਦਾਦੀਉਦੋਂ ਬਹੁਤਪਿਆਰੀਲਗਦੀ ਹੁੰਦੀ ਸੀ ਜਦੋਂ ਆਥਣੇ ਦਰਵਾਜੇ ਮੂਹਰੇ ਖਲੋਤੀ ਉਹ ਮੇਰਾਰਾਹਦੇਖਰਹੀ ਹੁੰਦੀ ਤੇ ਨੇੜੇ ਆਏ ਘੁੱਟ ਜੱਫੀ ਪਾਲੈਂਦੀ, ”ਆ ਗਿਆ ਮੇਰਾਸਿਉਨਾ, ਕਦੋਂ ਉਡੀਕੀਜਾਂਨੀ ਐ, ਮਖਾਂ ਅਖਰੀਲੀ ਬੱਸ ‘ਤੇ ਆਊ ਮੇਰਾ ਚੰਨ, ਜਦਬਸਦੀ ਪਾਂ-ਪਾਂ ਸੁਣੀ ਤਾਂ ਆ ਖੜ੍ਹੀਮੈਂ।” ਉਹ ਮੇਰੇ ਮਗਰ-ਮਗਰਤੁਰਦੀ ਆਉਂਦੀ ਤੇ ਦਸਦੀ ਆਉਂਦੀ।
ਇਸ ਪਿੰਡ ਦੀਆਬੋ-ਹਵਾ, ਸਿੱਧ-ਪੱਧਰੀ ਬੋਲੀ,ਪਿੰਡ ਦੇ ਨਿਵੇਕਲੇ ਪਾਤਰ, ਜੋ ਸਦੀਵੀ ਤੌਰ ‘ਤੇ ਮਨਦੀਸਲੇਟ ਉੱਤੇ ਉੱਕਰੇ ਗਏ ਹਨ, ਰੁੱਖਾਂ ‘ਤੇ ਚਹਿਕਦੇ ਪੰਛੀ, ਘਰੋਂ ਬਾਹਰਖੇਡਦੇ ਨਿਆਣਿਆਂ ਨੂੰ ਮਾਵਾਂ ਦੀਆਂ ਮਾਰੀਆਂ ਹਾਕਾਂ, ਪਿੰਡ ਦੀਸਿਖ਼ਰ ਦੁਪਿਹਰ, ਪਹੁ-ਫੁੱਟਾਲਾ, ਸੰਧਿਆ ਵੇਲੇ ਪਸ਼ੂਆਂ ਦੀ ਕੱਚੇ ਰਾਹਾਂ ਤੋਂ ਘਰਵਾਪਸੀ ਤੇ ਬਾਂ-ਬਾਂ ਦੀਆਂ ਆਵਾਜ਼ਾਂ, ਕਿਸਾਨਾਂ ਦੇ ਹੋਕਰੇ, ਤੰਦੂਰ-ਤਵੀ ਉੱਤੇ ਪੱਕਦੇ ਫੁਲਕਿਆਂ ਦੀਮਹਿਕ ਤੇ ਦਾਲਾਂ, ਸਾਗ ਤੇ ਹੋਰਪਕਵਾਨਾਂ ਦੀ ਸੁਗੰਧ ਕਦੇ ਮਨਫ਼ੀਨਹੀਂ ਹੋਈ ਤੇ ਨਾਹੋਵੇਗੀ। ਮੇਰੀਦਾਦੀਵਲੋਂ ਰੱਖੀ ਦੁੱਧ ਦੀਕਾੜਨੀਹੇਠਾਂ ਮੱਠੇ-ਮੱਠੇ ਮਘਦੇ ਗੋਹੇ ਤੇ ਦੁੱਧ ਤੋਂ ਮਲਾਈਲਾਹ ਕੇ ਠੰਢੀਰੋਟੀ ਉੱਤੇ ਰੱਖਕੇ ਖਾਣਦਾ ਸੁਆਦ ਕਦੇ ਨਹੀਂ ਮਰੇਗਾ। ਦਾਦੀ, ਮਾਂ ਤੇ ਭੂਆ ਦੁਪਹਿਰੇ ਸੇਵੀਆਂ ਵੱਟਦੀਆਂ। ਮਾਂ ਨੂੰ ਦਰੀਆਂ ਤੇ ਖੇਸ ਬੁਣਦੀ ਮੈਂ ਕਈ ਸਾਲਵੇਖਦਾਰਿਹਾ ਹਾਂ। ਬੜੀਵਾਰਕਦੇ ਤਾਏ ਰਾਮਨਾਲਖੇਤੋਂ ਨੰਗੇ ਪੈਰੀਂ ਰੇਤਲੀਪਹੀ ਉੱਤੇ ਤੁਰਕੇ ਆਉਂਦਾ ਤੇ ਕਈ ਵਾਰੀਬੋਤੀ ਉੱਤੇ ਬਹਿ ਕੇ। ਛੱਤ ਉੱਤੇ ਬਹਿ ਕੇ ਗਿਣੇ ਤਾਰੇ ਤੇ ਦਾਦੀ ਮਾਂ ਦੀਆਂ ਸੁਣਾਈਆਂ ਬਾਤਾਂ।ਕਦੇ ਕਦੇ ਮਾਂ ਕੋਈ ਸੰਖੇਪ ਜਿਹਾ ਲੋਕ-ਗੀਤ ਸੁਣਾਉਂਦੀ , ਵਿਆਹਾਂ ਵਾਲੇ ਘਰਾਂ ਚੋਂ ਗੀਤਾਂ ਦੇ ਬੋਲ, ਮਰਗ ਵਾਲੇ ਘਰੋਂ ਵੈਣਾਂ ਦੀਆਂ ઠਆਵਾਜ਼ਾਂ, ਬੌਰੀਆਂ ਦੇ ਵਿਹੜੇ ਕਾਲੇ ਤਵਿਆਂ ਚੋਂ ਉੱਭਰ ਕੇ ਸਪੀਕਰਾਂ ਵਿੱਚ ਪ੍ਰਵੇਸ਼ਕਰਦੀ ਗਾਣਿਆਂ-ਦੋਗਾਣਿਆਂ ਦੀਲਗਾਤਾਰਝੜੀ ਕਈ-ਕਈ ਦਿਨਜਾਰੀ ਰਹਿੰਦੀ। ਕੁੜੀਆਂ ਗੁਡੀਆਂ ਫੂਕਦੀਆਂ। ਗਾਉਂਦੀਆਂ ਤੇ ਚਿੜੀਆਂ ਵਾਂਗ ਚਹਿਕਾਰਾਪਾਉਂਦੀਆਂ।ਮੀਂਹਨਾਪੈਣ’ਤੇ ਸਾਉਣਮਹੀਨਾ ਸੁੱਕਾ ਲੰਘਜਾਣ ਦੇ ਡਰੋਂ ਦਾਦੇ ਹੁਰੀਂ ਤੇ ਹੋਰਸਿਆਣੇ ਰੋਟੀਆਂ ਇੱਕਠੀਆਂ ਕਰਕੇ ਕੁੱਤਿਆਂ ਨੂੰ ਪਾਉਂਦੇ, ਮੀਂਹਫਿਰਵੀਨਾਬਹੁੜਦਾ । ਬਾਬੇ ਬੁੱਧ ਸਿੰਘ ਦੇ ਮੇਲੇ ‘ਤੇ ਮੁੱਦਕੀ ਵਾਲੇ ਕਵੀਸ਼ਰਾਂ ਨੈਬ ਸਿੰਘ ਤੇ ਉਸਦੇ ਸਾਥੀਆਂ ਪਾਸੋਂ ਸੁਣੀ ਕਵੀਸ਼ਰੀ ਦੇ ਬੋਲ।ਖਾਨਗਾਹ ਉੱਤੇ ਬਾਬੇ ਦੇ ਮੇਲੇ ਮੌਕੇ ਮਿੱਠੇ ਚੌਲ ਤੇ ਪਤਾਸੇ ਵੰਡਣੇ ਜ਼ਿੱਦ-ਜ਼ਿੱਦ ਕੇ ਹਾਣੀਆਂ ਨਾਲ । ਬੌਰੀਆਂ ਦੇ ਵਿਹੜੇ ਗੁੱਗੇ ਪੀਰਦਾ ਸੱਪਾਂ ਵਾਲਾਮੇਲਾ, ਬੌਰੀਏ ਪਾਥੀਆਂ ਦੇ ਧੂਣੇ ਧੁਖਾਉਂਦੇ , ਸੰਗਲ ਤੇ ਸਰੀਏ ਤੱਤੇ ਕਰਕਰਆਪਣੇ ਪਿੰਡਿਆਂ ਤੇ ਮਾਰਦੇ ਤੇ ਪਿੰਡੇ ਸਾੜਦੇ ਤੇ ਨਾਲ ਗੁੱਗੇ ਦੇ ਮਹਿਮਾਂ ਵਿੱਚ ਗਾਈ ਜਾਂਦੇ। ਮਿੱਠੇ ਰੋਟਪਕਾ ਕੇ ਵੰਡਦੇ। ਆਥਣੇ ਲਾਲਹਨੇਰੀਚੜ੍ਹਨੀ ਤਾਂ ਸਿਆਣਿਆਂ ਨੇ ਫ਼ਿਕਰਕਰਨਾ, ”ਰੱਬਾ ਖੈਰ-ਸੁਖ ਹੋਵੇ , ਅਜ ਕਿਸੇ ਗੱਭਰੂ ਦਾਕਤਲ ਹੋਇਐ।” ઠਕੋਈ ਬੁੱਢਾ-ਠੇਰਾ ਵੀਮਰਨਾ ਤਾਂ ਸਾਰਾ ਪਿੰਡ ਮਸੋਸਿਆਜਾਣਾ। ਕਿਸੇ ਨੌਜਵਾਨ ਧੀ ਜਾਂ ਪੁੱਤ ਦੀ ਮੌਤ ਹੋਣੀ ਤਾਂ ਕਈ ਕਈਦਿਨ ਸੋਗ ਨਾ ਲੱਥਣਾ। ਸੱਥਰ ਵਿਛੇ ਰਹਿੰਦੇ। ਉਦਾਸੀ ਤੇ ਹਉਕੇ, ਵੈਣ ਤੇ ਵਰਲਾਪ।ਸਾਰੇ ਪਿੰਡ ਦਾ ਇਕਸੁਰ ਏਕਾ। ਇਹੋ ਗੱਲਾਂ ਤੇ ਗੁਣਾਂ ਨੇ ਪਿੰਡ ਸਾਹਾਂ ਵਿਚਵਸਾ ਦਿੱਤਾ ਸੀ।
(ਬਾਕੀਅਗਲੇ ਹਫਤੇ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …