10.4 C
Toronto
Saturday, November 8, 2025
spot_img
Homeਭਾਰਤਗੌਤਮ ਗੰਭੀਰ ਖਿਲਾਫ ਮਹਿਲਾ ਕਮਿਸ਼ਨ ਪਹੁੰਚੀ 'ਆਪ' ਉਮੀਦਵਾਰ ਆਤਿਸ਼ੀ

ਗੌਤਮ ਗੰਭੀਰ ਖਿਲਾਫ ਮਹਿਲਾ ਕਮਿਸ਼ਨ ਪਹੁੰਚੀ ‘ਆਪ’ ਉਮੀਦਵਾਰ ਆਤਿਸ਼ੀ

ਕ੍ਰਿਕਟਰ ਹਰਭਜਨ ਸਿੰਘ ਨੇ ਲਿਆ ਗੰਭੀਰ ਦਾ ਪੱਖ
ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ‘ਤੇ ਇਤਰਾਜ਼ਯੋਗ ਪਰਚੇ ਵੰਡਣ ਦਾ ਇਲਜ਼ਾਮ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਹੁਣ ਮਹਿਲਾ ਕਮਿਸ਼ਨ ਪਹੁੰਚ ਗਈ। ਦੂਜੇ ਪਾਸੇ ਗੰਭੀਰ ਨੇ ਵੀ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ ਅਤੇ ਆਤਿਸ਼ੀ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣ ਦੀ ਗੱਲ ਕਹੀ ਹੈ। ਇਸਦੇ ਚੱਲਦਿਆਂ ਕ੍ਰਿਕਟਰ ਹਰਭਜਨ ਸਿੰਘ ਵੀ ਗੌਤਮ ਗੰਭੀਰ ਦੇ ਪੱਖ ਵਿਚ ਆ ਗਏ ਹਨ। ਹਰਭਜਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਗੌਤਮ ਗੰਭੀਰ ਨਾਲ ਜੁੜੇ ਇਸ ਮਾਮਲੇ ਨੂੰ ਸੁਣ ਕੇ ਹੈਰਾਨ ਹਾਂ। ਮੈਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਕਦੇ ਕਿਸੇ ਮਹਿਲਾ ਵਿਰੁੱਧ ਗਲਤ ਨਹੀਂ ਬੋਲ ਸਕਦਾ। ਗੰਭੀਰ ਜਿੱਤੇ ਜਾਂ ਹਾਰੇ ਇਹ ਵੱਖ ਮਾਮਲਾ ਹੈ, ਪਰ ਗੰਭੀਰ ਅਜਿਹੀਆਂ ਸਾਰੀਆਂ ਗੱਲਾਂ ਤੋਂ ਉਪਰ ਹੈ। ਧਿਆਨ ਰਹੇ ਕਿ ਆਤਿਸ਼ੀ ਨੇ ਗੰਭੀਰ ‘ਤੇ ਇਲਜ਼ਾਮ ਲਗਾਏ ਹਨ ਕਿ ਉਸ ਨੇ ਮੇਰੇ ਖਿਲਾਫ ਅਜਿਹੇ ਪਰਚੇ ਵੰਡੇ, ਜਿਨ੍ਹਾਂ ਵਿਚ ਉਨ੍ਹਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।

RELATED ARTICLES
POPULAR POSTS