-0.6 C
Toronto
Monday, November 17, 2025
spot_img
Homeਹਫ਼ਤਾਵਾਰੀ ਫੇਰੀਇੰਪੀਰੀਅਲ ਆਇਲ ਵਲੋਂ 20 ਫੀਸਦੀ ਕਾਮੇ ਘਟਾਉਣ ਦੀ ਤਿਆਰੀ

ਇੰਪੀਰੀਅਲ ਆਇਲ ਵਲੋਂ 20 ਫੀਸਦੀ ਕਾਮੇ ਘਟਾਉਣ ਦੀ ਤਿਆਰੀ

ਫੈਡਰਲ ਐਨਰਜੀ ਮੰਤਰੀ ਟਿੰਮ ਹੌਜਸਨ ਨੇ ਇਸ ਫੈਸਲੇ ‘ਤੇ ਪ੍ਰਗਟਾਈ ਨਿਰਾਸ਼ਾ
ਓਟਵਾ/ਬਿਊਰੋ ਨਿਊਜ਼ : ਸਾਲ 2027 ਦੇ ਅੰਤ ਤੱਕ ਇੰਪੀਰੀਅਲ ਆਇਲ ਵੱਲੋਂ ਆਪਣੀ ਵਰਕਫੋਰਸ ਵਿੱਚ 20 ਫੀਸਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਅਜਿਹਾ ਹੋਣ ਨਾਲ 1000 ਵਿਅਕਤੀਆਂ ਦਾ ਰੋਜ਼ਗਾਰ ਖੁੱਸ ਜਾਵੇਗਾ। ਇਸਦਾ ਖੁਲਾਸਾ ਐਲਐਸਈਜੀ ਡਾਟਾ ਐਂਡ ਐਨਾਲਿਟਿਕਸ ਦੇ ਡਾਟਾ ਵਿੱਚ ਕੀਤਾ ਗਿਆ ਹੈ। ਕੈਲਗਰੀ ਸਥਿਤ ਇੰਪੀਰੀਅਲ ਆਇਲ ਦੇ ਚੇਅਰਮੈਨ, ਪ੍ਰੈਜ਼ੀਡੈਂਟ ਤੇ ਚੀਫ ਐਗਜੈਕਟਿਵ ਆਫੀਸਰ ਜੌਹਨ ਵ੍ਹੇਲਣ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਤਬਦੀਲੀਆਂ ਨਾਲ ਕੰਪਨੀ ਦੇ ਸਾਲਾਨਾ ਖਰਚਿਆਂ ਵਿੱਚ ਸਾਲ 2028 ਤੱਕ 150 ਮਿਲੀਅਨ ਡਾਲਰ ਦੀ ਕਟੌਤੀ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਨਾਲ ਭਵਿੱਖ ਵਿੱਚ ਕੰਪਨੀ ਦਾ ਵਿਕਾਸ ਵੀ ਚੰਗੀ ਤਰ੍ਹਾਂ ਹੋਵੇਗਾ।
ਕੰਪਨੀ ਦੇ ਇਸ ਫੈਸਲੇ ਉੱਤੇ ਫੈਡਰਲ ਐਨਰਜੀ ਮੰਤਰੀ ਟਿੰਮ ਹੌਜਸਨ ਨੇ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਖਬਰ ਨਾਲ ਮਿਹਨਤਕਸ਼, ਕੰਮ ਪ੍ਰਤੀ ਸਮਰਪਿਤ ਤੇ ਹੁਨਰਮੰਦ ਲੋਕਾਂ ਨੂੰ ਕਾਫੀ ਵੱਡਾ ਝਟਕਾ ਲੱਗੇਗਾ। ਇਨ੍ਹਾਂ ਲੋਕਾਂ ਨੇ ਅਲਬਰਟਾ ਦੇ ਐਨਰਜੀ ਸੈਕਟਰ ਤੇ ਕੈਨੇਡਾ ਦੇ ਅਰਥਚਾਰੇ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੈਨੇਡਾ ਦੀ ਨਵੀਂ ਸਰਕਾਰ ਨਵੇਂ ਤੇ ਵੱਡੇ ਐਨਰਜੀ ਪ੍ਰੋਜੈਕਟਾਂ ਦਾ ਨਿਰਮਾਣ ਕਰਨ, ਐਨਰਜੀ ਵਰਕਰਜ਼ ਦਾ ਸਮਰਥਨ ਕਰਨ ਦੇ ਨਾਲ ਨਾਲ ਨਵੀਂਆਂ ਐਕਸਪੋਰਟ ਮਾਰਕਿਟਸ ਦਾ ਰਾਹ ਖੋਲ੍ਹਣ ਲਈ ਆਪਣਾ ਪੂਰਾ ਟਿੱਲ ਲਗਾ ਰਹੀ ਹੈ। ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਕੈਨੇਡਾ ਐਨਰਜੀ ਦੇ ਖੇਤਰ ਵਿੱਚ ਸੁਪਰਪਾਵਰ ਬਣ ਸਕੇ।

RELATED ARTICLES
POPULAR POSTS