9.2 C
Toronto
Friday, April 24, 2026
spot_img
Homeਹਫ਼ਤਾਵਾਰੀ ਫੇਰੀ'ਸਿੱਖ ਵਿਰਾਸਤੀ ਮਹੀਨੇ' ਮੌਕੇ ਮਾਰਕ ਕਾਰਨੀ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

‘ਸਿੱਖ ਵਿਰਾਸਤੀ ਮਹੀਨੇ’ ਮੌਕੇ ਮਾਰਕ ਕਾਰਨੀ ਨੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਪਤਨੀ ਸਮੇਤ ‘ਸਿੱਖ ਵਿਰਾਸਤੀ ਮਹੀਨੇ’ ਦੇ ਮੌਕੇ ‘ਤੇ ਗੁਰਦੁਆਰਾ ਸਾਹਿਬ ਓਟਾਵਾ ਵਿਖੇ ਨਤਮਸਤਕ ਹੋ ਕੇ ਸਿੱਖ ਭਾਈਚਾਰੇ ਨਾਲ ਆਪਣੀ ਨੇੜਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਨੂੰ ਫ਼ਖ਼ਰ ਹੈ ਕਿ ਭਾਰਤ ਤੋਂ ਬਾਅਦ ਇੱਥੇ ਵੱਸਦੇ ਸਿੱਖਾਂ ਦੀ ਗਿਣਤੀ ਦੁਨੀਆ ਦੇ ਹੋਰਨਾਂ ਮੁਲਕਾਂ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਵਿਰਾਸਤੀ ਮਹੀਨੇ’ ਦੌਰਾਨ ਸਿੱਖਾਂ ਵੱਲੋਂ ਕੈਨੇਡਾ ਦੀ ਖ਼ੁਸ਼ਹਾਲੀ ਅਤੇ ਮਜ਼ਬੂਤੀ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ। ਇਸ ਨਾਲ ਭਾਈਚਾਰੇ ਨੂੰ ਹੋਰ ਉਤਸ਼ਾਹ ਮਿਲਦਾ ਹੈ ਅਤੇ ਆਪਸੀ ਏਕਤਾ ਮਜ਼ਬੂਤ ਹੁੰਦੀ ਹੈ। ਇਸ ਦੌਰਾਨ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਦੂਜੇ ਪਾਸੇ, ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਨੇ ‘ਵਿਰਾਸਤ-ਏ-ਖ਼ਾਲਸਾ’ ਸੰਸਥਾ ਦੇ ਸਹਿਯੋਗ ਨਾਲ 13 ਅਪਰੈਲ ਨੂੰ ਵਿਸਾਖੀ ਅਤੇ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਇਸ ਸਮਾਗਮ ਵਿੱਚ ਭਾਰਤੀ ਪਰਵਾਸੀ ਅਤੇ ਕੈਨੇਡਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਮਾਗਮ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਬਹੁਤ ਜ਼ਰੂਰੀ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਸ ਦੌਰੇ ਅਤੇ ਭਾਰਤੀ ਕੌਂਸਲੇਟ ਵੱਲੋਂ ਕਰਵਾਏ ਗਏ ਸਮਾਗਮਾਂ ਨੇ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਕੈਨੇਡਾ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਸਾਂਝ ਨੂੰ ਵਧਾਉਣ ਲਈ ਸਰਗਰਮ ਹੈ ਅਤੇ ਸਿੱਖ ਵਿਰਾਸਤੀ ਮਹੀਨੇ ਦੌਰਾਨ ਹੋਏ ਇਹ ਸਮਾਗਮ ਇਸੇ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ CUSMA ਸਲਾਹਕਾਰ ਕਾਊਂਸਲ ਨੂੰ ਬਰਾਬਰ ਬਣਾਇਆ

ਵਿਰੋਧੀ ਪਾਰਟੀ ਦੇ ਆਗੂ ਤੇ ਸਾਬਕਾ ਪ੍ਰੀਮੀਅਰ ਕੌਂਸਲ ਵੀ ਮੈਂਬਰ ਬਣਾਏ
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ-ਯੂਨਾਈਟਿਡ ਸਟੇਟਸ-ਮੈਕਸੀਕੋ ਐਗਰੀਮੈਂਟ (CUSMA) ਵਿਚ ਵਿਰੋਧੀ ਪਾਰਟੀ ਦੇ ਆਗੂਆਂ ਤੇ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਮੈਂਬਰ ਬਣਾ ਕੇ ਕਾਊਂਸਲ ਨੂੰ ਬਰਾਬਰ ਕਰਨ ਦਾ ਯਤਨ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਵਲੋਂ ਦੱਸਿਆ ਗਿਆ ਕਿ ਟੋਰੀ ਪਾਰਟੀ ਆਗੂ ਐਰਿਨ ਓ ਟੂਲ, ਉਸੇ ਪਾਰਟੀ ਦੀ ਸਾਬਕਾ ਮੰਤਰੀ ਲੀਜ਼ਾ ਰਾਇਤ ਸਾਬਕਾ ਮੁੱਖ ਮੰਤਰੀ ਪੀ.ਜੇ. ਅਕੀਆਗੋਕ ਅਤੇ ਜੀਨ ਚਰੈਸਟ ਅਤੇ ਅਮਰੀਕਾ ‘ਚ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਰਜ਼ਫ਼ ਗੁਡੈਲ ਨੂੰ ਸ਼ਾਮਲ ਕੀਤਾ ਗਿਆ ਹੈ। ਕਾਊਂਸਲ ਦੇ ਕੁਝ ਸਾਬਕਾ ਮੈਂਬਰਾਂ ਨੂੰ ਫਿਰ ਤੋਂ ਮੌਕਾ ਦਿੱਤਾ ਗਿਆ ਹੈ। ਆਉਂਦੇ ਮਹੀਨਿਆਂ ‘ਚ ਤਿੰਨਾਂ ਦੇਸ਼ਾਂ ਨੇ ਸਾਂਝੀ ਮੀਟਿੰਗ ਵਿੱਚ ਆਪਸੀ ਵਪਾਰਕ ਸ਼ਰਤਾਂ ਤੈਅ ਕਰਨੀਆਂ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀ ਆਗੂਆਂ ਨੂੰ ਵੀ ਕਾਊਂਸਲ ਵਿੱਚ ਸ਼ਾਮਲ ਕਰਕੇ ਸਮਝੌਤੇ ਦੀਆਂ ਸ਼ਰਤਾਂ ਤੇ ਉੱਠਣ ਵਾਲੀਆਂ ਵਿਰੋਧੀ ਧਿਰ ਦੀਆਂ ਉਂਗਲਾਂ ਤੇ ਰੋਕ ਲਾਉਣ ਦਾ ਯਤਨ ਕੀਤਾ ਹੈ। ਹੁਣ ਵੇਖਣਾ ਹੋਵੇਗਾ ਕਿ ਵਿਰੋਧੀ ਪਾਰਟੀ ਦੇ ਆਗੂ ਕਾਊਂਸਲ ਦੀ ਮੈਂਬਰੀ ਸਵੀਕਾਰ ਕਰਦੇ ਹਨ ਜਾਂ ਨਹੀਂ।

 

RELATED ARTICLES
POPULAR POSTS