ਲੀਡਰਾਂ ਦੇ ਫੁੱਲੇ ਸਾਹ, ਪੰਜਾਬ ਦੀ ਸੱਤਾ ਦਾ ਫੈਸਲਾ ਹੁਣ ਪੰਜਾਬੀਆਂ ਦੇ ਹੱਥ
ਚੰਡੀਗੜ੍ਹ/ ਦੀਪਕ ਸ਼ਰਮਾ
”ਕੁੰਢੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ” ਇਹ ਪੰਜਾਬੀ ਅਖਾਣ ਪੰਜਾਬ ਦੇ ਮੌਜੂਦਾ ਸਿਆਸੀ ਦ੍ਰਿਸ਼ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਵੋਟਾਂ ਪੈਣ ਲਈ ਤਿਆਰ ਹਨ। ਲੀਡਰਾਂ ਨੇ ਹਰ ਦਾਅ ਖੇਡ ਲਿਆ ਹੈ ਤੇ ਹੁਣ ਉਨ੍ਹਾਂ ਦਾ ਸਾਹ ਫੁੱਲਣ ਲੱਗਾ ਹੈ। ਪੰਜਾਬ ਦੀ ਸੱਤਾ ਕਿਸ ਨੂੰ ਦੇਣੀ ਹੈ ਇਸ ਦਾ ਫੈਸਲਾ ਹੁਣ ਪੰਜਾਬੀਆਂ ਦੇ ਹੱਥ ਹੈ। ਜਦੋਂ ਤੱਕ ‘ਪਰਵਾਸੀ’ ਦਾ ਇਸ ਤੋਂ ਅਗਲਾ ਅੰਕ ਤੁਹਾਡੇ ਹੱਥਾਂ ਵਿਚ ਆਵੇਗਾ ਤਦ ਤੱਕ ਪੰਜਾਬ ਦਾ ਚੋਣ ਭਵਿੱਖ ਵੋਟਿੰਗ ਮਸ਼ੀਨਾਂ ਵਿਚ ਕੈਦ ਹੋ ਚੁੱਕਿਆ ਹੋਵੇਗਾ। ਚਰਚਾ ਵਿਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਹੈ। ਦੌੜ ਵਿਚ ਕਾਂਗਰਸ ਵੀ ਲਾਗੇ ਪਾਸੇ ਹੀ ਹੈ। ਦੋਵੇਂ ਦਲਾਂ ਦੇ ਤਕੜੇ ਮੁਕਾਬਲੇ ਵਿਚੋਂ ਅਕਾਲੀ-ਭਾਜਪਾ ਵੀ ਆਪਣੇ ਲਈ ਥਾਂ ਲੱਭ ਰਿਹਾ ਹੈ। ਵੱਖੋ-ਵੱਖ ਸਰਵਿਆਂ ਅਨੁਸਾਰ ਮਾਲਵੇ ਵਿਚ ‘ਆਪ’ ਮੋਹਰੀ ਹੈ ਜਦਕਿ ਮਾਝੇ ‘ਚ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ ਤੇ ਦੁਆਬੇ ਵਿਚ ਕਾਂਗਰਸ, ਅਕਾਲੀ-ਭਾਜਪਾ ਦੇ ਨਾਲ ‘ਆਪ’ ਵੀ ਦੁਬਿਧਾ ਵਿਚ ਹੈ। ਅਕਾਲੀ ਦਲ ਅਤੇ ਕਾਂਗਰਸ ਦੇ ਕੱਦਾਵਰ ਲੀਡਰਾਂ ‘ਤੇ ਵੀ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਭਾਰੂ ਪੈਂਦਾ ਦਿਖ ਰਿਹਾ ਹੈ। ਕਹਿਣ ਨੂੰ ਪਹਿਲੀ ਵਾਰ ਹੈ ਕਿ ਮੁਕਾਬਲਾ ਤਿਕੋਣਾ ਹੈ ਪਰ ਵੋਟਾਂ ਦੇ ਆਖਰੀ ਪੜਾਅ ‘ਤੇ ਪਹੁੰਚਦਿਆਂ ਪਹੁੰਚਦਿਆਂ ਇਹ ਮੁਕਾਬਲਾ ਆਪ ਬਨਾਮ ਕਾਂਗਰਸ ਆਹਮੋ-ਸਾਹਮਣੇ ਦਾ ਬਣ ਗਿਆ ਹੈ ਤੇ ਵੱਡੀਆਂ ਤੋਪਾਂ ਵੀ ਫਸੀਆਂ ਹੋਈਆਂ ਹਨ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …