21.1 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਐੱਮ.ਪੀ. ਸੋਨੀਆ ਸਿੱਧੂ ਨੇ ਉਨਟਾਰੀਓ ਵਿਚ 'ਅਰਲੀ ਲਰਨਿੰਗ ਅਤੇ ਚਾਈਲਡ ਕੇਅਰ' ਬਾਰੇ...

ਐੱਮ.ਪੀ. ਸੋਨੀਆ ਸਿੱਧੂ ਨੇ ਉਨਟਾਰੀਓ ਵਿਚ ‘ਅਰਲੀ ਲਰਨਿੰਗ ਅਤੇ ਚਾਈਲਡ ਕੇਅਰ’ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ

ਬਰੈਂਪਟਨ/ਬਿਊਰੋ ਨਿਊਜ਼ : ਨਵੇਂ ਸਾਲ 2025 ਦੀ ਆਮਦ ‘ਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਉਨਟਾਰੀਓ ਸੂਬੇ ਵਿਚ ‘ਅਰਲੀ ਲਰਨਿੰਗ ਅਤੇ ਚਾਈਲਡ ਕੇਅਰ’ ਬਾਰੇ ਨਵੀਂ ਜਾਣਕਾਰੀ ਕੈਨੇਡਾ ਵਾਸੀਆਂ ਨਾਲ ਵਿਸਥਾਰ ਵਿਚ ਇਸ ਤਰ੍ਹਾਂ ਸਾਂਝੀ ਕੀਤੀ।
ਜਨਵਰੀ 2025 ਤੋਂ ਉਨਟਾਰੀਓ ਵਿਚ ਆਰੰਭ ਹੋਏ ‘ਅਰਲੀ ਲਰਨਿੰਗ ਐਂਡ ਚਾਈਲਡ ਕੇਅਰ’ (ਈਐੱਲਸੀਸੀ) ਪ੍ਰੋਗਰਾਮ ਤਹਿਤ ਛੇ ਸਾਲ ਤੋਂ ਛੋਟੇ ਬੱਚਿਆਂ ਲਈ ਚਾਈਲਡ ਕੇਅਰ ਫੀਸ ਘਟ ਕੇ 22 ਡਾਲਰ ਪ੍ਰਤੀ ਦਿਨ ਹੋ ਜਾਏਗੀ। ਫੈੱਡਰਲ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਉਨਟਾਰੀਓ ਦੇ ਸੂਬਾਈ ਅੰਕੜਿਆਂ ਅਨੁਸਾਰ ਪਰਿਵਾਰਾਂ ਨੂੰ 300 ਮਿਲੀਅਨ ਡਾਲਰ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਚਾਈਲਡ ਕੇਅਰ ਸੰਚਾਲਕਾਂ ਨਾਲ ਨਵੇਂ ਕੀਮਤ ਆਧਾਰਿਤ ਮਾਡਲ ਦੀ ਸ਼ੁਰੂਆਤ ਕੀਤੀ ਜਾਏਗੀ ਜਿਸ ਨੂੰ ਵਿਸਥਾਰ ਵਿਚ ਇਸ ਨਵੇਂ ਸਾਲ ਵਿਚ ਦਿੱਤਾ ਜਾਏਗਾ।
ਇਸਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਾਡੇ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਖੁਸ਼ੀ-ਖੁਸ਼ਹਾਲੀ ਤੇ ਸਿਹਤ ਸੰਭਾਲ ਲਈ ਕਿਫਾਇਤੀ ਤੇ ਆਸਾਨੀ ਨਾਲ ਪਹੁੰਚ ਹੋਣੀ ਜ਼ਰੂਰੀ ਹੈ। ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਨਵੇਂ ਕਦਮਾਂ ਨਾਲ ਪਰਿਵਾਰਾਂ ਨੂੰ ਕਾਫੀ ਵਿੱਤੀ ਰਾਹਤ ਮਿਲੇਗੀ ਅਤੇ ਇਸ ਨਾਲ ਉਨਟਾਰੀਓ ਦੇ ਹਰੇਕ ਬੱਚੇ ਨੂੰ ਜੀਵਨ ਵਿੱਚ ਅੱਗੇ ਵਧਣ ਦੇ ਵਧੀਆ ਮੌਕੇ ਮਿਲਣਗੇ। ਸਰਕਾਰ ਦੇ ਇਸ ਸੰਕਲਪ ਨੂੰ ਸੱਚਾਈ ਵਿਚ ਤਬਦੀਲ ਕਰਨ ਲਈ ਮਿਊਂਸੀਪੈਲਟੀਆਂ ਅਤੇ ਚਾਈਲਡ ਕੇਅਰ ਓਪਰੇਟਰਾਂ ਨਾਲ ਮਿਲ ਕੇ ਕੰਮ ਕਰਨ ਲਈ ਅਸੀਂ ਵਚਨਬੱਧ ਹਾਂ।”
ਸੋਨੀਆ ਸਿੱਧੂ ਦਾ ਕਹਿਣਾ ਹੈ ਕਿ ਲਾਭਕਾਰੀ ਓਪਰੇਟਰਾਂ ਵੱਲੋਂ ਕੈਨੇਡਾ-ਭਰ ਵਿਚ ਚਲਾਏ ਜਾਣ ਵਾਲੇ ਇਸ ‘ਅਰਲੀ ਲਰਨਿੰਗ ਐਂਡ ਚਾਈਲਡ ਕੇਅਰ’ ਪ੍ਰੋਗਰਾਮ ਸਬੰਧੀ ਉਠਾਏ ਗਏ ਖ਼ਦਸ਼ਿਆਂ ਨੂੰ ਅਸੀਂ ਭਲੀ-ਭਾਂਤ ਸਮਝਦੇ ਹਾਂ ਅਤੇ ਇਨ੍ਹਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਕੈਨੇਡਾ ਦੇ ਹੋਰ ਸੂਬਿਆਂ ਤੋਂ ਉਲਟ ਉਨਟਾਰੀਓ ਸੂਬੇ ਵਿਚ ਚਾਈਲਡ ਕੇਅਰ ਦਾ ਇਹ ਪ੍ਰੋਗਰਾਮ ਮਿਊਂਸੀਪੈਲਟੀਆਂ ਦੇ ਪ੍ਰਬੰਧ ਰਾਹੀਂ ਸ਼ੁਰੂ ਕੀਤਾ ਜਾਏਗਾ ਜਾਏਗਾ ਜਿੱਥੇ ਇਹ ਬੜੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਪ੍ਰੋਵਿੰਸ਼ੀਅਲ ਫ਼ੰਡ ਵੱਖ-ਵੱਖ ਸ਼ਹਿਰਾਂ ਨੂੰ ਵੰਡੇ ਜਾਂਦੇ ਹਨ ਅਤੇ ਅੱਗੋਂ ਇਹ ਚਾਈਲਡ ਕੇਅਰ ਓਪਰੇਟਰਾਂ ਨੂੰ ਸੌਂਪੇ ਜਾਂਦੇ ਹਨ। ਐੱਮ.ਪੀ. ਸੋਨੀਆ ਸਿੱਧੂ ਦੀ ਟੀਮ ਇਨ੍ਹਾਂ ਦਰਪੇਸ਼ ਚੁਣੌਤੀਆਂ ਤੇ ਉਨ੍ਹਾਂ ਦੇ ਯੋਗ ਹੱਲ ਬਾਰੇ ਵੱਖ-ਵੱਖ ਮਿਊਂਸੀਪੈਲਟੀਆਂ ਨਾਲ ਪਹਿਲਾਂ ਹੀ ਵਧੀਆ ਰਾਬਤਾ ਰੱਖ ਰਹੀ ਹੈ।
ਕੈਨੇਡਾ-ਭਰ ਵਿਚ ਚਲਾਏ ਜਾਣ ਵਾਲੇ ਇਸ ‘ਅਰਲੀ ਲਰਨਿੰਗ ਐਂਡ ਚਾਈਲਡ ਕੇਅਰ’ ਪ੍ਰੋਗਰਾਮ ਦੀ ਹੁਣ ਤੱਕ ਦੀ ਸਥਿਤੀ ਇਸ ਪ੍ਰਕਾਰ ਹੈ:
ਫ਼ੰਡਿੰਗ: 2022 ਤੋਂ 2026 ਪੰਜ ਸਾਲਾਂ ਦੇ ਸਮੇਂ ਲਈ ਉਨਟਾਰੀਓ ਨੂੰ ਇਸ ਪ੍ਰੋਗਰਾਮ ਲਈ 10.2 ਬਿਲੀਅਨ ਡਾਲਰ ਪ੍ਰਾਪਤ ਹੋਏ ਹਨ।

 

 

RELATED ARTICLES
POPULAR POSTS