ਮੈਨੂੰ ਗ੍ਰਿਫ਼ਤਾਰ ਕਰਨ ਦੇ ਮਜੀਠੀਆ ਕੋਲ ਛੇ ਮਹੀਨੇ, ਨਹੀਂ ਫਿਰ ਮੈਂ ਭੇਜਾਂਗਾ ਉਸ ਨੂੰ ਜੇਲ੍ਹ : ਕੇਜਰੀਵਾਲ
ਅੱਜ ਬੇਲ ਹੋਈ ਹੈ ਕੱਲ੍ਹ ਜੇਲ੍ਹ ਹੋਵੇਗੀ : ਮਜੀਠੀਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਜਰੀਵਾਲ ਨੂੰ ਕਾਨੂੰਨੀ ਦਾਅ ਵਿਚ ਉਲਝਾਉਣ ਦੀ ਸਾਜ਼ਿਸ਼ ਅਕਾਲੀ ਦਲ ਨੂੰ ਉਲਟੀ ਪੈਂਦੀ ਦਿਖੀ ਜਦੋਂ ਕੇਜਰੀਵਾਲ ਦੀ ਪੇਸ਼ੀ ਸ਼ਕਤੀ ਪ੍ਰਦਰਸ਼ਨ ਵਿਚ ਬਦਲ ਗਈ। ਬਿਕਰਮ ਮਜੀਠੀਆ ਨੂੰ ਡਰੱਗ ਤਸਕਰ ਕਹਿਣ ‘ਤੇ ਕੀਤੇ ਗਏ ਮਾਣਹਾਨੀ ਕੇਸ ਮੌਕੇ ਤਰੀਕ ਭੁਗਤ ਕੇ ਕੇਜਰੀਵਾਲ ਜਦੋਂ ਬਾਹਰ ਆਏ ਤਾਂ ਉਨ੍ਹਾਂ ਆਪਣੇ ਸਮਰਥਕਾਂ ਨੂੰ ਆਖਿਆ ਕਿ ਬਿਕਰਮ ਮਜੀਠੀਆ ਕੋਲ ਮੈਨੂੰ ਗ੍ਰਿਫ਼ਤਾਰ ਕਰਨ ਦਾ ਮੌਕਾ ਛੇ ਮਹੀਨੇ ਹੀ ਹੈ। ਫਿਰ ਛੇ ਮਹੀਨੇ ਬਾਅਦ ਜਦੋਂ ਆਪਣੀ ਸਰਕਾਰ ਆਏਗੀ ਤਾਂ ਉਸ ਨੂੰ ਮੈਂ ਜੇਲ੍ਹ ਭੇਜਾਂਗਾ। ਬਿਕਰਮ ਮਜੀਠੀਆ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਅੱਜ ਬੇਲ ਹੋਈ ਹੈ ਕੱਲ੍ਹ ਜੇਲ੍ਹ ਹੋਵੇਗੀ।
ਪਲਟਵਾਰ : ਬਿਕਰਮ ਮਜੀਠੀਆ ਨੇ ਅਦਾਲਤ ਦੇ ਬਾਹਰ ਆਉਂਦਿਆਂ ਹੀ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਹੋਏ ਕੇਜਰੀਵਾਲ ਨੂੰ ਲਲਕਾਰਿਆ। ਉਹਨਾਂ ਵਿਅੰਗ ਕਰਦਿਆਂ ਕਿਹਾ, ਅਦਾਲਤ ਵਿਚ ਖੜ੍ਹੇ ਪੰਜਾਬ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਜਲਦ ਹੀ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਹੋਣਗੇ। ਉਹਨਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਪੂਰੇ ਪੰਜਾਬੀਆਂ ਦੀ ਵੱਡੀ ਜਿੱਤ ਹੈ। ਕੇਜਰੀਵਾਲ ਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਰਾਜਨੀਤੀ ਚਮਕਾਉਣ ਲਈ ਪੰਜਾਬੀਆਂ ਦੀ ਬਦਨਾਮੀ ਦੇ ਸਿਵਾਏ ਕੁਝ ਨਹੀਂ ਕੀਤਾ।
ਲਲਕਾਰ : ਕੇਜਰੀਵਾਲ ਨੇ ਮਜੀਠੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਜੀਠੀਆ ਕੋਲ ਛੇ ਮਹੀਨੇ ਦਾ ਵਕਤ ਹੈ। ਉਹ ਮੈਨੂੰ ਛੇ ਮਹੀਨੇ ਵਿਚ ਗ੍ਰਿਫਤਾਰ ਕਰ ਲੈਣ, ਨਹੀਂ ਤਾਂ ਛੇ ਮਹੀਨੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੈਂ ਉਹਨਾਂ ਨੂੰ ‘ਚਿੱਟੇ ਦੀ ਸਮਗਲਿੰਗ’ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿਆਂਗਾ। ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਵੀ ਸ਼ਬਦੀ ਹਮਲਾ ਕੀਤਾ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …