Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ‘ਚ ਚੱਲਿਆ ‘ਟਰੰਪ’ ਕਾਰਡ

ਅਮਰੀਕਾ ‘ਚ ਚੱਲਿਆ ‘ਟਰੰਪ’ ਕਾਰਡ

trump-1-copy-copyਯੂ ਐਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ
ਡੋਨਾਲਡ ਟਰੰਪ ਨੂੰ ਮਿਲੇ 289 ਇਲੈਕਟੋਰਲ ਵੋਟ, ਹਿਲੇਰੀ 218 ਵੋਟ ਲੈ ਕੇ ਪਛੜੀ
ਵਾਸ਼ਿੰਗਟਨ : ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਯੂ ਐਸ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਵਿਚ ਰੀਪਬਲੀਕਨ ਪਾਰਟੀ ਦੇ 70 ਸਾਲਾ ਟਰੰਪ ਜੇਤੂ ਰਹੇ। ਬਹੁਮਤ ਦੇ ਲਈ 538 ਵਿਚੋਂ 270 ਇਲੈਕਟੋਰਲ ਕਾਲਜ ਜ਼ਰੂਰੀ ਸਨ। ਡੋਨਾਲਡ ਟਰੰਪ ਨੂੰ 289 ਮਿਲੀਆਂ। ਲੰਘੇ 60 ਸਾਲਾਂ ਵਿਚ ਟਰੰਪ ਦੂਜੇ ਅਜਿਹੇ ਵਿਅਕਤੀ ਹਨ ਜੋ ਗੈਰ ਸਿਆਸੀ ਵਿਅਕਤੀ ਹੁੰਦਿਆਂ ਰਾਸ਼ਟਰਪਤੀ ਚੋਣ ਜਿੱਤੇ ਹਨ। ਹਿਲੇਰੀ ਕਲਿੰਟਨ ਨੇ ਆਪਣੀ ਹਾਰ ਮਨਜ਼ੂਰ ਕਰ ਲਈ ਹੈ। ਅਮਰੀਕਾ ਨੂੰ 227 ਸਾਲ ਬਾਅਦ ਵੀ ਮਹਿਲਾ ਪ੍ਰੈਜੀਡੈਂਟ ਨਹੀਂ ਮਿਲ ਸਕੀ। ਹਿਲੇਰੀ ਕਲਿੰਟਨ 218 ਵੋਟਾਂ ਹੀ ਹਾਸਲ ਕਰ ਸਕੀ। ਸੀਐਨਐਨ ਅਨੁਸਾਰ 50 ਵਿਚੋਂ 29 ਸੂਬੇ ਟਰੰਪ ਦੀ ਝੋਲੀ ‘ਚ ਪਏ। ਹਿਲੇਰੀ ਨੂੰ ਸਿਰਫ਼ 18 ਸੂਬਿਆਂ ‘ਚ ਹੀ ਕਾਮਯਾਬੀ ਮਿਲ ਸਕੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਟਵੀਟ ਕਰਕੇ ਰਾਸ਼ਟਰਪਤੀ ਬਣਨ ਦੀ ਵਧਾਈ ਦਿੱਤੀ।
ਬਜ਼ੁਰਗ ਨੂੰ 53% ਬਜ਼ੁਰਗਾਂ ਨੇ ਬਣਾਇਆ ਰਾਸ਼ਟਰਪਤੀ
ਆਪਣੇ ਵਿਵਾਦਤ ਬੋਲਾਂ, ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ ਅਤੇ ਇਸ਼ਕ ਮਿਜ਼ਾਜੀ ਲਈ ਚਰਚਾ ‘ਚ ਰਹਿਣ ਵਾਲੇ 70 ਸਾਲਾ ਡੋਨਾਲਡ ਟਰੰਪ ਨੂੰ ਅਮਰੀਕਾ ਦੇ 53 ਫੀਸਦੀ ਬਜ਼ੁਰਗਾਂ ਨੇ ਵੋਟ ਦਿੱਤੀ। ਟਰੰਪ ਦੀ ਜਿੱਤ ਨੇ ਉਸ ਦੇ ਦੇਸ਼ ਅਤੇ ਪੂਰੀ ਦੁਨੀਆ ਨੂੰ ਹੈਰਾਨੀ ‘ਚ ਪਾ ਦਿੱਤਾ। ਸਾਰੇ ਸਰਵੇ ਅਤੇ ਮੀਡੀਆ ਰਿਪੋਰਟਾਂ ਧਰੀਆਂ ਰਹਿ ਗਈਆਂ। 6 ਜਨਵਰੀ ਨੂੰ ਰਸਮੀ ਐਲਾਨ ਹੋਵੇਗਾ ਤੇ 20 ਜਨਵਰੀ 2017 ਨੂੰ ਉਹ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ।
ਪੰਜ ਭਾਰਤੀ ਵੀ ਚੋਣ ਜਿੱਤੇ
ਵਾਸ਼ਿੰਗਟਨ : ਭਾਰਤੀ ਮੂਲ ਦੇ 5 ਆਗੂਆਂ ਨੇ ਅਮਰੀਕੀ ਕਾਂਗਰਸ (ਸੰਸਦ) ਵਿੱਚ ਦਾਖ਼ਲਾ ਪਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਭਾਰਤੀ ਔਰਤਾਂ ਦੀ ਕਾਰਗੁਜ਼ਾਰੀ ਵੀ ਸ਼ਾਨਦਾਰ ਰਹੀ। ਭਾਰਤੀ ਮੂਲ ਦੀ ਕਮਲਾ ਹੈਰਿਸ (51) ਨੇ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਦੀ ਸੀਟ ਜਿੱਤ ਕੇ ਇਤਿਹਾਸ ਕਾਇਮ ਕੀਤਾ। ਇਨ੍ਹਾਂ ਤੋਂ ਇਲਾਵਾ ਪ੍ਰਮਿਲਾ ਜੈਪਾਲ (51) ਨੇ ਸਿਆਟਲ ઠਸੀਟ ਜਿੱਤ ਕੇ ਹੇਠਲੇ ਸਦਨ ਪ੍ਰਤੀਨਿਧ ਸਭਾ ਵਿੱਚ ਦਾਖ਼ਲਾ ਪਾਇਆ। ਉਹ ਇਹ ਮਾਣ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਹੈ। ਉਨ੍ਹਾਂ ਦੇ ਨਾਲ ਹੀ ਰਾਜਾ ਕ੍ਰਿਸ਼ਨਾਮੂਰਤੀ ਵੀ ਹੇਠਲੇ ਸਦਨ ਵਿੱਚ ਪੁੱਜਣ ਵਿਚ ਸਫਲ ਰਹੇ ਹਨ। ਇਸੇ ਤਰ੍ਹਾਂ ਡੈਮੋਕਰੈਟਿਕ ਉਮੀਦਵਾਰ ਰੋਅ ਖੰਨਾ ਵੀ ਕੈਲੀਫੋਰਨੀਆ ਦੇ 17ਵੇਂ ਜ਼ਿਲ੍ਹੇ ਤੋਂ ਮਾਈਕ ਹੌਂਡਾ ਨੂੰ ਹਰਾ ਕੇ ਪ੍ਰਤੀਨਿਧ ਸਭਾ ਦੇ ਮੈਂਬਰ ਬਣੇ ਹਨ। ਇਸ ਦੌਰਾਨ ਪ੍ਰਤੀਨਿਧ ਸਭਾ ਦੇ ਮੌਜੂਦਾ ਡੈਮੋਕਰੈਟਿਕ ਮੈਂਬਰ ਐਮੀ ਬੇਰਾ ਦੇ ਹਲਕੇ ਦੀਆਂ ਵੋਟਾਂ ਦੀ ਮੁੜ-ਗਿਣਤੀ ਕਰਾਉਣ ਦਾ ਫ਼ੈਸਲਾ ਹੋਇਆ ਹੈ ਅਤੇ ਉਨ੍ਹਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ।ઠ

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …