ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਬਰਫ਼ ਦਾ ਪਹਾੜ ਆਰਮੀ ਦੀ ਪੋਸਟ ‘ਤੇ ਆ ਡਿੱਗਿਆ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਚ ਬੁੱਧਵਾਰ ਨੂੰ ਆਏ ਬਰਫੀਲੇ ਤੂਫਾਨ ਦੀ ਚਪੇਟ ਵਿਚ ਆਉਣ ਕਾਰਨ 11 ਭਾਰਤੀ ਜਵਾਨ ਸ਼ਹੀਦ ਹੋ ਗਏ। ਇਕੋ ਦਿਨ ਵਿਚ ਤਿੰਨ ਐਵਲਾਂਚ ਆਏ ਜਿਸ ਵਿਚ ਆਰਮੀ ਦਾ ਇਕ ਮੇਜਰ ਰੈਂਕ ਦਾ ਅਧਿਕਾਰੀ, 10 ਜਵਾਨ ਅਤੇ ਇਕ ਪਰਿਵਾਰ ਦੇ 4 ਜੀਆਂ ਦੀ ਵੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਬੁੱਧਵਾਰ ਸ਼ਾਮ ਨੂੰ ਜੰਮੂ-ਕਸ਼ਮੀਰ ਖੇਤਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿਚ ਦੋ ਬਰਫੀਲੇ ਤੂਫਾਨ ਆਏ ਅਤੇ ਸੋਨਮਰਗ ਸੈਕਟਰ ਵਿਚ ਅਜਿਹਾ ਹੀ ਇਕ ਹੋਰ ਬਰਫੀਲਾ ਤੂਫਾਨ ਆਇਆ। ਗੁਰੇਜ਼ ਵਿਚ ਤਾਂ ਬਰਫੀਲੇ ਤੂਫਾਨ ਦੌਰਾਨ ਬਰਫ਼ ਦਾ ਇਕ ਪੂਰਾ ਪਹਾੜ ਟੁੱਟ ਕੇ ਹੀ ਆਰਮੀ ਦੀ ਪੋਸਟ ‘ਤੇ ਡਿੱਗਿਆ। ਜਿਸ ਵਿਚ ਕਈ ਜਵਾਨ ਫਸ ਗਏ। ਰੈਸਕਿਊ ਅਪ੍ਰੇਸ਼ਨ ਚਲਾਇਆ ਗਿਆ, ਜਿਸ ਨਾਲ 7 ਜਵਾਨ ਬਚਾਅ ਲਏ ਗਏ। ਜ਼ਿਕਰਯੋਗ ਹੈ ਕਿ ਇਨ੍ਹਾਂ ਵੱਖੋ-ਵੱਖ ਤਿੰਨਾਂ ਹਾਦਸਿਆਂ ਵਿਚ 11 ਜਵਾਨਾਂ ਦੇ ਸ਼ਹੀਦ ਹੋਣ ਦੀ ਮੰਦਭਾਗੀ ਖ਼ਬਰ ਹੈ। ਧਿਆਨ ਰਹੇ ਕਿ ਇਸ ਖੇਤਰ ਵਿਚ ਪਿਛਲੇ 15 ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ ਤੇ ਕਰੀਬ 6 ਤੋਂ 7 ਫੁੱਟ ਬਰਫ ਡਿੱਗ ਰਹੀ ਹੈ। ਸਭ ਤੋਂ ਪਹਿਲਾ ਹਾਦਸਾ ਉਹ ਵਾਪਰਿਆ ਜਿਸ ਵਿਚ ਆਰਮੀ ਦਾ ਇਕ ਮੇਜਰ ਰੈਂਕ ਦਾ ਅਧਿਕਾਰੀ ਅਤੇ ਇਕ ਜਵਾਨ ਇਸ ਬਰਫੀਲੇ ਤੂਫਾਨ ਦੀ ਚਪੇਟ ਵਿਚ ਆ ਕੇ ਆਪਣੀਆਂ ਕੀਮਤੀ ਜਾਨਾ ਗੁਆ ਬੈਠੇ। ਕੇਂਦਰੀ ਕਸ਼ਮੀਰ ਵਿੱਚ ਸੋਨਮਰਗ ਵਿੱਚ ਫ਼ੌਜ ਦੇ ਕੈਂਪ ‘ਤੇ ਬਰਫ ਦੀ ਢਿੱਗ ਡਿੱਗ ਪਈ। ਇਸ ਹਾਦਸੇ ਵਿੱਚ ਫ਼ੌਜੀ ਅਫ਼ਸਰ ਹਾਈ ਅਲਟੀਟਿਊਡ ਵਾਰਫੇਅਰ ਸਕੂਲ (ਐਚਏਡਬਲਿਊਐਸ) ਦਾ ਮੇਜਰ ਅਮਿਤ ਬਰਫ ਤੇ ਮਲਬੇ ਹੇਠ ਦੱਬਿਆ ਗਿਆ। ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਫ ਥੱਲੇ ਦੱਬੇ ਜਾਣ ਕਾਰਨ ਜਵਾਨ ਦੀ ਮੌਤ ਹੋਈ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …