14.3 C
Toronto
Monday, September 14, 2026
spot_img
Homeਹਫ਼ਤਾਵਾਰੀ ਫੇਰੀ'ਉੜਤਾ ਪੰਜਾਬ' ਅਕਾਲੀ ਦਲ ਦੇ ਮੈਨੀਫੈਸਟੋ 'ਤੇ ਆ ਬੈਠਿਆ

‘ਉੜਤਾ ਪੰਜਾਬ’ ਅਕਾਲੀ ਦਲ ਦੇ ਮੈਨੀਫੈਸਟੋ ‘ਤੇ ਆ ਬੈਠਿਆ

‘ਉੜਤਾ ਪੰਜਾਬ’ ਅਕਾਲੀ ਦਲ ਦੇ ਮੈਨੀਫੈਸਟੋ ‘ਤੇ ਆ ਬੈਠਿਆ‘ਉੜਤਾ ਪੰਜਾਬ’ ਫਿਲਮ ਨਾਲ ਪੂਰੇ ਦੇਸ਼ ਵਿਚ ਚਰਚਾ ਸ਼ੁਰੂ ਹੋ ਗਈ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਹੈ। ਜਵਾਬ ਵਿਚ ਇਲੈਕਟ੍ਰੋਨਿਕ ਮੀਡੀਆ ਰਾਹੀਂ ਕੰਪੇਨ ਚਲਾਈ ਗਈ ਕਿ ਪੰਜਾਬ ਵਿਚ ਨਸ਼ਾ ਨਹੀਂ ਹੈ। ਸਰਕਾਰ ਦੇ ਮੰਤਰੀ ਹਰ ਮੰਚ ‘ਤੇ ਇਹ ਗੱਲ ਦੁਹਰਾਉਂਦੇ ਰਹੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ‘ਆਪ’ ਅਤੇ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਤਾਂ ਜਵਾਬ ਵਿਚ ਵੀ ਮੰਤਰੀਆਂ ਨੇ ਇਹੀ ਕਿਹਾ, ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹੁਣ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਵਿਚ ਨਸ਼ੇ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਗਿਆ। ਸਾਰੇ ਹੈਰਾਨ ਹਨ ਕਿ ਜਦ ਪੰਜਾਬ ਵਿਚ ਨਸ਼ਾ ਹੀ ਨਹੀਂ ਤਾਂ ਇਹ ਜੰਗ ਕਿਸ ਦੇ ਖਿਲਾਫ਼।

RELATED ARTICLES
POPULAR POSTS