-12.3 C
Toronto
Monday, February 2, 2026
spot_img
Homeਹਫ਼ਤਾਵਾਰੀ ਫੇਰੀਪੰਜ ਪੰਜਾਬੀਆਂ ਸਣੇ ਅੱਠ ਸ਼ਰਨਾਰਥੀ ਸ਼ੈਰੀਡਨ ਜੇਲ੍ਹ 'ਚੋਂ ਰਿਹਾਅ

ਪੰਜ ਪੰਜਾਬੀਆਂ ਸਣੇ ਅੱਠ ਸ਼ਰਨਾਰਥੀ ਸ਼ੈਰੀਡਨ ਜੇਲ੍ਹ ‘ਚੋਂ ਰਿਹਾਅ

ਵਾਸ਼ਿੰਗਟਨ/ਬਿਊਰੋ ਨਿਊਜ਼
ਪੰਜ ਸਿੱਖਾਂ ਸਮੇਤ ਅੱਠ ਸ਼ਰਨਾਰਥੀਆਂ ਨੂੰ ਅਮਰੀਕਾ ਦੇ ਔਰੇਗਨ ਸੂਬੇ ਦੀ ਜੇਲ੍ਹ ‘ਚੋਂ ਇਕ ਮੁਚੱਲਕੇ ਦੇ ਆਧਾਰ ‘ਤੇ ਰਿਹਾਅ ਕੀਤਾ ਗਿਆ ਹੈ ਜੋ ਟਰੰਪ ਪ੍ਰਸ਼ਾਸਨ ਦੀ ਸਖ਼ਤ ਆਵਾਸ ਵਿਰੋਧੀ ਨੀਤੀ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਹਿਰਾਸਤ ਵਿੱਚ ਸਨ।
ਔਰੇਗਨ ਵਿੱਚ ਮਈ ਮਹੀਨੇ 52 ਭਾਰਤੀਆਂ ਨੂੰ ਹਿਰਾਸਤ ਕੇਂਦਰ ਵਿੱਚ ਭੇਜ ਦਿੱਤਾ ਗਿਆ ਸੀ ਜਿਨ੍ਹਾਂ ‘ਚੋਂ ਕਈ ਸਿੱਖ ਸਨ। ਇਹ ਵਿਅਕਤੀ ਅਮਰੀਕਾ ਵਿੱਚ ਸ਼ਰਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੈਰੀਡਨ ਹਿਰਾਸਤ ਕੇਂਦਰ ਵਿੱਚ ਕੁੱਲ 124 ਗ਼ੈਰਕਾਨੂੰਨੀ ਆਵਾਸੀਆਂ ਨੂੰ ਰੱਖਿਆ ਹੋਇਆ ਸੀ। ਰਿਹਾਅ ਕੀਤੇ ਸ਼ਰਨਾਰਥੀਆਂ ਵਿੱਚੋਂ ਪੰਜ ਭਾਰਤੀ ਨੌਜਵਾਨ ਹਨ। ਇਨ੍ਹਾਂ ‘ਚੋਂ ਇਕ 24 ਸਾਲਾ ਕਰਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ”ਸ਼ੁਰੂ ਵਿੱਚ ਤਾਂ ਮੇਰੀ ਆਸ ਹੀ ਮੁੱਕ ਗਈ ਸੀ। ਹੁਣ ਇਹ ਇਕ ਸੁਫ਼ਨੇ ਦੀ ਤਰ੍ਹਾਂ ਹੈ। ਮੈਂ ਬਹੁਤ ਖ਼ੁਸ਼ ਹਾਂ। ਤੁਸੀਂ ਸਾਰਿਆਂ ਨੇ ਸਾਡਾ ਭਰਵਾਂ ਸਾਥ ਦਿੱਤਾ ਜਿਸ ਬਦਲੇ ਤੁਹਾਡਾ ਸ਼ੁਕਰੀਆ।” ਹਿਰਾਸਤ ਵਿੱਚ ਲਏ ਬਹੁਤੇ ਭਾਰਤੀਆਂ ‘ਚੋਂ ਸਿੱਖ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਰਜ਼ਮੀਨ ‘ਤੇ ਧਾਰਮਿਕ ਤੇ ਸਿਆਸੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੈਰੀਡਨ ਜੇਲ੍ਹ ਵਿੱਚ ਵੀ ਉਨ੍ਹਾਂ ਨੂੰ ਕਈ ਕਿਸਮ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਕੁਝ ਮੂਲ ਸਿੱਖ ਰਵਾਇਤਾਂ ਦਾ ਪਾਲਣ ਕਰਨ ਤੋਂ ਰੋਕਿਆ ਜਾਂਦਾ ਸੀ।
ਕਰਨਦੀਪ ਸਿੰਘ ਨੇ ਕਿਹਾ ”ਮੈਂ ਜੇਲ੍ਹ ਅਧਿਕਾਰੀਆਂ ਦਾ ਕਸੂਰ ਨਹੀਂ ਗਿਣਦਾ। ਸ਼ਾਇਦ ਉਹ ਸਿੱਖ ਰਹੁ ਰੀਤਾਂ ਬਾਰੇ ਜਾਣਦੇ ਹੀ ਨਹੀਂ।” 22 ਸਾਲਾ ਲਵਪ੍ਰੀਤ ਸਿੰਘ ਨੇ ਆਪਣੇ ਦੁਭਾਸ਼ੀਏ ਰਾਹੀਂ ਦੱਸਿਆ ”ਅਸੀਂ ਵਾਕਈ ਬਹੁਤ ਨਿਰਾਸ਼ ਸਾਂ। ਸਾਨੂੰ ਆਪਣੇ ਸੈੱਲਾਂ ਵਿੱਚ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਤੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਨਹੀਂ ਕਰ ਸਕਦੇ ਸਾਂ । ਜੇਲ੍ਹ ਅਧਿਕਾਰੀਆਂ ਨੂੰ ਵੀ ਸਾਡੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ ਸਾਡੇ ਪਰਿਵਾਰ ਕਿਵੇਂ ਮਦਦ ਕਰ ਸਕਦੇ ਸਨ ਜਦੋਂ ਉਨ੍ਹਾਂ ਨੂੰ ਸਾਡੇ ਇੱਥੇ ਹੋਣ ਦੀ ਖ਼ਬਰ ਸਾਰ ਹੀ ਨਹੀਂ ਸੀ।”ਇਨੋਵੇਸ਼ਨ ਲਾਅ ਲੈਬ ਨਾਲ ਜੁੜੇ ਬੇਜਾਰੈਨੋ ਮੁਇਰਹੈੱਡ ਨੇ ਦੱਸਿਆ ਕਿ ਸ਼ੈਰੀਡਨ ਜੇਲ੍ਹ ‘ਚੋਂ ਅੱਠ ਸ਼ਰਨਾਰਥੀ ਛੱਡੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸ਼ਰਨਾਰਥੀ ਰਿਹਾਅ ਹੋ ਸਕਦੇ ਹਨ।

RELATED ARTICLES
POPULAR POSTS