10.2 C
Toronto
Monday, October 20, 2025
spot_img
Homeਹਫ਼ਤਾਵਾਰੀ ਫੇਰੀਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨੂੰ ਦੱਸਿਆ ਦੇਸ਼ ਦਾ ਦੁਸ਼ਮਣ

ਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨੂੰ ਦੱਸਿਆ ਦੇਸ਼ ਦਾ ਦੁਸ਼ਮਣ

343 ਅਮਰੀਕੀ ਅਖਬਾਰਾਂ ਨੇ ਟਰੰਪ ਖਿਲਾਫ ਲਿਖਿਆ ਸੰਪਾਦਕੀ

ਫਲੋਰਿਡਾ : ਅਮਰੀਕਾ ਦੇ 343 ਅਖਬਾਰਾਂ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਇਕੱਠੇ ਸੰਪਾਦਕੀ ਲਿਖਿਆ। ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਮੀਡੀਆ ਦੇ ਖਿਲਾਫ਼ ਹਮਲਾਵਰ ਹੁੰਦੇ ਰਹਿੰਦੇ ਹਨ ਅਤੇ ਮੀਡੀਆ ਲਈ ‘ਫੇਕ ਮੀਡੀਆ’ ਸ਼ਬਦ ਦਾ ਇਸਤੇਮਾਲ ਕਰਦੇ ਹਨ। ਕੁਝ ਦਿਨ ਪਹਿਲਾਂ ਡੋਨਾਲਡ ਟਰੰਪ ਨੇ ਦੋ ਕਦਮ ਅੱਗੇ ਨਿਕਲਦੇ ਹੋਏ ਮੀਡੀਆ ਨੂੰ ਜਨਤਾ ਦਾ ਦੁਸ਼ਮਣ ਕਹਿ ਦਿੱਤਾ ਸੀ। ਟਰੰਪ ਦੇ ਬਿਆਨਾਂ ਦਾ ਹੀ ਅਸਰ ਸੀ ਕਿ ਇਕ ਸਰਵੇਖਣ ‘ਚ ਅਮਰੀਕਾ ਦੇ 51 ਫੀਸਦੀ ਲੋਕਾਂ ਨੇ ਮੀਡੀਆ ਨੂੰ ਜਨਤਾ ਦਾ ਦੁਸ਼ਮਣ ਕਿਹਾ ਸੀ। ਇਸ ‘ਤੇ ਪੂਰੇ ਦੇਸ਼ ਦੇ ਮੀਡੀਆ ਨੇ ਇਤਰਾਜ਼ ਪ੍ਰਗਟ ਕੀਤਾ ਅਤੇ ਰਾਸ਼ਟਰਪਤੀ ਦੇ ਨਫਰਤ ਭਰੇ ਬਿਆਨਾਂ ਦੇ ਖਿਲਾਫ਼ ਇਕੱਠੇ ਸਾਰਿਆਂ ਨੇ ਮਿਲ ਕੇ ਸੰਪਾਦਕੀ ਲਿਖਣ ਦਾ ਫੈਸਲਾ ਲਿਆ। ਪੂਰੀ ਮੁਹਿੰਮ ਦੀ ਸ਼ੁਰੂਆਤ ਬਾਸਟਨ ਗਲੋਬ ਨਾਮ ਦੇ ਅਖਬਾਰ ਨੇ ਕੀਤੀ। ਸ਼ੁਰੂ ‘ਚ 100 ਅਖਬਾਰ ਇਸ ਦੇ ਨਾਲ ਆਏ ਅਤੇ ਸੰਪਾਦਕੀ ਲਿਖਣ ਦੇ ਲਈ 16 ਅਗਸਤ ਦੀ ਤਰੀਕ ਤਹਿ ਕੀਤੀ ਗਈ ਪ੍ਰੰਤੂ 16 ਅਗਸਤ ਆਉਂਦੇ-ਆਉਂਦੇ 343 ਅਖਬਾਰ ਇਸ ਮੁਹਿੰਮ ਨਾਲ ਜੁੜ ਗਏ। ਇਹ 343 ਅਖਬਾਰ ਮਿਲ ਕੇ ਸੰਯੁਕਤ ਰਾਸ਼ਟਰ ਅਮਰੀਕਾ ਦੇ ਪੂਰੇ 50 ਰਾਜਾਂ ਨੂੰ ਕਵਰ ਕਰਦੇ ਹਨ।

 

ਅਖਬਾਰਾਂ ਨੇ ਲਿਖਿਆ-ਅਮਰੀਕੀ ਲੋਕਤੰਤਰ ਦੀਆਂ ਰਗਾਂ ‘ਚ ਵਹਿਣ ਵਾਲੇ ਖੂਨ ਦੇ ਲਈ ਵੀ ਖਤਰਨਾਕ ਹਨ ਟਰੰਪ

ਨਿਊਯਾਰਕ ਟਾਈਮਜ਼ : ਵ੍ਹਾਈਟ ਹਾਊਸ ਦਾ ਮਹੱਤਵ ਇਸ ਨਾਲ ਘੱਟ ਨਹੀਂ ਹੋਇਆ : ਨਿਊਯਾਰਕ ਟਾਈਮਜ਼ ਨੇ ਆਪਣੀ ਸੰਪਾਦਕੀ ‘ਚ ਇਕ ਵਾਰ ਵੀ ਡੋਨਾਲਡ ਟਰੰਪ ਦਾ ਨਾਮ ਨਹੀਂ ਲਿਆ।  ਉਨ੍ਹਾਂ ਨੂੰ ਜਾਂ ਤਾਂ ਮਿਸਟਰ ਪ੍ਰੈਜੀਡੈਂਟ ਲਿਖਿਆ ਹੈ ਜਾਂ ‘ਉਹ’ ਕਹਿ ਕੇ ਸੰਬੋਧਨ ਕੀਤਾ। ਅਖਬਾਰ ਨੇ ਲਿਖਿਆ ਹੈ ‘ਵ੍ਹਾਈਟ ਹਾਊਸ ਦਾ ਮਹੱਤਵ ਇਸ ਨਾਲ ਘੱਟ ਤਾਂ ਕਦੇ ਨਹੀਂ ਹੋਇਆ। ਉਹ ‘ਟਰੰਪ’ ਲੋਕਤੰਤਰ ਦੀਆਂ ਰਗਾਂ ‘ਚ ਵਹਿਣ ਵਾਲੇ ਖੂਨ ਦੇ ਲਈ ਵੀ ਖਤਰਾ ਹਨ।

ਦ ਗਾਰਡੀਅਨ : ਖੁਦ ਅਵਾਜ਼ ਉਠਾਓ, ਤੁਹਾਨੂੰ ਟਰੰਪ ਤੋਂ ਬਚਾਉਣਾ ਸਾਡਾ ਕੰਮ ਨਹੀਂ : ਦ ਗਾਰਡੀਅਨ ਨੇ ਲਿਖਿਆ ‘ਅਸੀਂ ਅਮਰੀਕਾ ਦੀ ਜਨਤਾ ਦੇ ਦੁਸ਼ਮਣ ਨਹੀਂ ਹਾਂ।’ ਅਸੀਂ ਉਨ੍ਹਾਂ ਦੇ ਵਧੀਆ ਭਵਿੱਖ ਬਾਰੇ ਸੋਚਦੇ ਹਾਂ ਪ੍ਰੰਤੂ ਖੁਦ ਦੇ ਵਧੀਆ ਭਵਿੱਖ ਦੇ ਲਈ ਅਮਰੀਕੀਆਂ ਨੂੰ ਆਪਣੀ ਅਵਾਜ਼ ਖੁਦ ਉਠਾਉਣੀ ਹੋਵੇਗੀ। ਅਸੀਂ ਤੁਹਾਨੂੰ ਟਰੰਪ ਤੋਂ ਬਚਾਉਣ ਨਹੀਂ ਆਏ। ਸਾਡੀ ਜੋ ਗੱਲ ਟਰੰਪ ਨੂੰ ਜੰਗ ਲਗਦੀ ਹੈ, ਸਾਡੇ ਲਈ ਇਹ ਰੋਜ਼ਾਨਾ ਦਾ ਕੰਮ ਹੈ।

ਨਿਊਯਾਰਕ ਪੋਸਟ : ਸੱਚ ਕਹਿਣ ਵਾਲੇ ਹਰ ਵਿਅਕਤੀ ਨੂੰ ਝੂਠਾ ਕੀਤਾ ਜਾ ਰਿਹਾ ਹੈ : ਨਿਊਯਾਰਕ ਪੋਸਟ ਨੇ ਲਿਖਿਆ -‘ਸਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਸਹਿਮਤ ਹੋ ਜਾਂ ਨਹੀਂ?’ ਅਸੀਂ ਅਸਹਿਮਤ ਹੋਣ ਵਾਲੇ ਕੌਣ ਹੁੰਦੇ ਹਾਂ? ਸਾਡੇ ਕੋਲ ਅਸਹਿਮਤੀ ਦਾ ਅਧਿਕਾਰ ਨਹੀਂ ਬਚਿਆ ਹੈ। ਦੇਸ਼ ‘ਚ ਅਸਹਿਮਤ ਹੋਣ ਵਾਲੇ, ਸੱਚ ਕਹਿਣ ਵਾਲੇ ਹਰ ਵਿਅਕਤੀ ਨੂੰ ਝੂਠਾ ਸਾਬਤ ਕੀਤਾ ਜਾ ਰਿਹਾ ਹੈ। ਸਾਨੂੰ ਕਿਸੇ ਦਾ ਵੋਟ ਨਹੀਂ ਚਾਹੀਦਾ। ਅਸੀਂ ਝੂਠ ਕਿਉਂ ਬੋਲਾਂਗੇ।

 

RELATED ARTICLES
POPULAR POSTS