ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੇਨਾ ਮੈਟਲੇਜ਼ ਡਾਇਬ ਨੇ ਕੀਤਾ ਐਲਾਨ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੇਨਾ ਮੈਟਲੇਜ਼ ਡਾਇਬ ਅਤੇ ਹੈਲਥ ਮੰਤਰੀ ਦੀ ਪਾਰਲੀਆਮੈਂਟਰੀ ਸੈਕਟਰੀ ਮੈਗੀ ਚੀ ਨੇ ਐਲਾਨ ਕੀਤਾ ਕਿ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਨਵੇਂ ਮਾਪਦੰਡ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਲੇਬਰ ਸਬੰਧੀ ਖੱਪੇ ਨੂੰ ਭਰਨ ਲਈ ਇੰਟਰਨੈਸ਼ਨਲ ਡਾਕਟਰਾਂ ਲਈ ਪਰਮਾਨੈਂਟ ਰੈਜ਼ੀਡੈਂਸ ਦਾ ਰਾਹ ਸੌਖਾ ਕੀਤਾ ਜਾਵੇਗਾ।
ਇਨ੍ਹਾਂ ਮਾਪਦੰਡਾਂ ਤਹਿਤ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵੱਲੋਂ ਇੰਟਰਨੈਸ਼ਨਲ ਡਾਕਟਰਾਂ ਲਈ ਨਵੀਂ ਐਕਸਪ੍ਰੈੱਸ ਐਂਟਰੀ ਕੈਟੇਗਰੀ ਤਿਆਰ ਕੀਤੀ ਜਾਵੇਗੀ। ਇਸ ਲਈ ਯੋਗ ਕਿੱਤੇ ਵਿੱਚ ਇੱਕ ਸਾਲ ਦਾ ਕੈਨੇਡੀਅਨ ਕੰਮ ਦਾ ਤਜ਼ਰਬਾ, ਜੋ ਉਨ੍ਹਾਂ ਪਿਛਲੇ ਤਿੰਨ ਸਾਲਾਂ ਵਿੱਚ ਹਾਸਲ ਕੀਤਾ ਹੋਵੇਗਾ, ਰੱਖਣ ਵਾਲੇ ਇੰਟਰਨੈਸ਼ਨਲ ਡਾਕਟਰਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। ਇਹ ਡਾਕਟਰ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਆਰਜ਼ੀ ਤੌਰ ਉੱਤੇ ਕੰਮ ਕਰ ਰਹੇ ਹਨ, ਮਰੀਜ਼ਾਂ ਦੀ ਮਦਦ ਕਰ ਰਹੇ ਹਨ ਤੇ ਸਾਡੇ ਹੈਲਥ ਕੇਅਰ ਸਿਸਟਮ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਆਖਿਆ ਕਿ ਅਸੀਂ ਇਨ੍ਹਾਂ ਡਾਕਟਰਾਂ ਨੂੰ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸ ਦੇਣ ਲਈ ਰਾਹ ਪੱਧਰਾ ਕਰਕੇ ਸੰਵੇਦਨਸ਼ੀਲ ਹੈਲਥ ਵਰਕਫੋਰਸ ਖੱਪੇ ਨੂੰ ਭਰਨ ਦਾ ਰਾਹ ਬਣਾ ਰਹੇ ਹਾਂ। ਇਸਦੇ ਨਾਲ ਹੀ ਕੈਨੇਡੀਅਨਜ਼ ਨੂੰ ਵੀ ਭਰੋਸੇਯੋਗ ਤੇ ਸਥਾਈ ਹੈਲਥ ਕੇਅਰ ਮਿਲ ਸਕੇਗੀ। ਇਸ ਨਵੀਂ ਐਕਸਪ੍ਰੈੱਸ ਐਂਟਰੀ ਕੈਟੇਗਰੀ ਲਈ ਅਪਲਾਈ ਕਰਨ ਦਾ ਸੱਦਾ 2026 ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਜਾਵੇਗਾ। ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਲਈ ਰਾਖਵੀਆਂ 5000 ਫੈਡਰਲ ਐਡਮਿਸ਼ਨ ਸਪੇਸਿਜ਼ ਭਰਨ ਲਈ ਕੈਨੇਡਾ ਸਰਕਾਰ ਜੌਬ ਆਫਰਜ਼ ਨਾਲ ਲਾਇਸੰਸਸ਼ੁਦਾ ਡਾਕਟਰਾਂ ਨੂੰ ਨਾਮਜਦ ਕਰੇਗੀ। ਇਹ ਥਾਵਾਂ ਸਾਲਾਨਾ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਤੋਂ ਇਲਾਵਾ ਹੋਣਗੀਆਂ। ਜਿਨ੍ਹਾਂ ਡਾਕਟਰਾਂ ਨੂੰ ਨਾਮਜਦ ਕੀਤਾ ਜਾਵੇਗਾ। ਉਨ੍ਹਾਂ ਨੂੰ 14 ਦਿਨ ਦਾ ਵਰਕ ਪਰਮਿਟ ਮਿਲੇਗਾ ਤੇ ਉਹ ਆਪਣੀ ਪਰਮਾਨੈਂਟ ਰੈਜ਼ੀਡੈਂਸ ਦੀ ਉਡੀਕ ਕਰਦੇ ਹੋਏ ਕੰਮ ਕਰ ਸਕਣਗੇ।
ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਲਿਆਂਦੇ ਜਾਣਗੇ ਇਮੀਗਰੇਸ਼ਨ ਸਬੰਧੀ ਨਵੇਂ ਮਾਪਦੰਡ
RELATED ARTICLES

