ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਟਾਈਟਲਰ ਖਿਲਾਫ਼ ਕਾਪਸਹੇੜਾ ਥਾਣੇ ‘ਚ 10 ਫਰਵਰੀ ਨੂੰ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ। ਦਿੱਲੀ ਪੁਲਿਸ ਨੇ ਥਾਣਾ ਕਾਪਸਹੇੜਾ ‘ਚ ਐਫ਼ਆਈਆਰ ਦਰਜ ਕੀਤੀ ਹੈ। ਟਾਈਟਲਰ ਦੀ 1984 ਦੇ ਸਿੱਖ ਕਤਲੇਆਮ ‘ਚ ਭਾਗੀਦਾਰੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਰਾਹੀਂ ਵੀਡੀਓ ਜਾਰੀ ਕੀਤੇ ਸਨ ਜਿਸ ਉਪਰੰਤ ਟਾਈਟਲਰ ਨੇ ਜੀ.ਕੇ. ਦੇ ਦਾਅਵੇ ਨੂੰ ਝੂਠਾ ਦੱਸਦੇ ਹੋਏ ਥਾਣਾ ਕਾਪਸਹੇੜਾ ‘ਚ ਜੀਕੇ ਖਿਲਾਫ਼ ਸ਼ਿਕਾਇਤ ਦਿੱਤੀ ਸੀ। ਟਾਈਟਲਰ ਵੱਲੋਂ ਪੁਲਿਸ ਨੂੰ ਦਿੱਤੇ ਗਏ ਸ਼ਿਕਾਇਤੀ ਪੱਤਰ ਦੇ ਲੈਟਰ ਹੈਡ ‘ਤੇ ਰਾਸ਼ਟਰੀ ਚਿੰਨ੍ਹ ਛਾਪਿਆ ਗਿਆ ਸੀ ਜਿਸ ਖਿਲਾਫ ਜੀਕੇ ਨੇ ਥਾਣੇ ‘ਚ ਸ਼ਿਕਾਇਤ ਕੀਤੀ ਸੀ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …