Breaking News
Home / ਹਫ਼ਤਾਵਾਰੀ ਫੇਰੀ / ‘ਧੀਆਂ’ ਗੋਦ ਲੈਣ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ

‘ਧੀਆਂ’ ਗੋਦ ਲੈਣ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ

ਚੰਡੀਗੜ੍ਹ : ‘ਧੀਆਂ’ ਗੋਦ ਲੈਣ ਦੇ ਮਾਮਲੇ ਵਿਚ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਸਰਕਾਰ ਵਲੋਂ ‘ਬੇਟੀ ਗੋਦ ਲਓ’ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਨੇ ਪੰਜਾਬ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਪਿਛਲੇ 6 ਸਾਲਾਂ ਵਿਚ ਭਾਰਤ ‘ਚ ਗੋਦ ਲੈਣ ਵਾਲੇ ਬੱਚਿਆਂ ਵਿਚ 60 ਫੀਸਦੀ ਲੜਕੀਆਂ ਹਨ, ਹਾਲਾਂਕਿ ਗਿਣਤੀ ਦੇ ਆਧਾਰ ‘ਤੇ ਸਭ ਤੋਂ ਵੱਧ ਬੱਚੇ ਮਹਾਰਾਸ਼ਟਰ ਵਿਚ ਗੋਦ ਲਏ ਗਏ ਹਨ ਪਰ ਫੀਸਦੀ ਦੇ ਆਧਾਰ ‘ਤੇ ਧੀਆਂ ਗੋਦ ਲੈਣ ਵਿਚ ਪੰਜਾਬ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਦੇਸ਼ ਵਿਚ ਬੱਚੇ ਗੋਦ ਲੈਣ ਸਬੰਧੀ ਨਿਯਮ, ਅਮਲ ਅਤੇ ਅੰਕੜਿਆਂ ਦੀ ਸਾਂਭ-ਸੰਭਾਲ ਕਰਨ ਵਾਲੀ ਮੁੱਖ ਸੰਸਥਾ ‘ਚਾਈਲਡ ਅਡਾਪਸ਼ਨ ਰਿਸਰਚ ਅਥਾਰਟੀ’ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 6 ਸਾਲਾਂ ਵਿਚ ਤਕਰੀਬਨ 59.77 ਫੀਸਦੀ ਲੋਕਾਂ ਨੇ ਲੜਕੀਆਂ ਨੂੰ ਗੋਦ ਲਿਆ ਹੈ, ਜਦੋਂ ਕਿ 40.23 ਫੀਸਦੀ ਲੋਕਾਂ ਨੇ ਲੜਕਿਆਂ ਨੂੰ ਗੋਦ ਲਿਆ ਪਰ ਪੰਜਾਬ ਵਿਚ ਇਹ ਅੰਕੜੇ ਰਾਸ਼ਟਰੀ ਪੱਧਰ ਦੇ ਫੀਸਦੀ ਅੰਕੜਿਆਂ ਤੋਂ ਕਿਤੇ ਵੱਧ ਭਾਵ 75 ਫੀਸਦੀ ਤੋਂ 82 ਫੀਸਦੀ ਦੇ ਦਰਮਿਆਨ ਰਹੇ। ਪੰਜਾਬ ਵਿਚ 2016-17 ‘ਚ ਲਏ ਗਏ 61 ਬੱਚਿਆਂ ਵਿਚੋਂ 12 ਮੁੰਡੇ ਅਤੇ 49 ਕੁੜੀਆਂ ਸਨ ਭਾਵ 80 ਫੀਸਦੀ ਲੋਕਾਂ ਨੇ ਬੇਟੀ ਗੋਦ ਲਈ। ਪੂਰੇ ਦੇਸ਼ ਦੇ ਅੰਕੜਿਆਂ ਮੁਤਾਬਕ 2013-14 ਵਿਚ 3924 ਬੱਚੇ, 2014-15 ‘ਚ 3988 ਬੱਚੇ, 2015-16 ਵਿਚ 3011 ਬੱਚੇ ਅਤੇ 2016-17 ਵਿਚ 3210 ਬੱਚੇ ਗੋਦ ਲਏ ਗਏ ਸਨ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …