ਓਨਟਾਰੀਓ : ਉਨਟਾਰੀਓ ਨੇ ਆਪਣੀਆਂ ਗਾਈਡਲਾਈਨਜ਼ ‘ਚ ਫੇਰਬਦਲ ਕਰਦਿਆਂ ਹੋਇਆਂ ਕੋਵਿਡ-19 ਵੈਕਸੀਨ ਦੀਆਂ ਦੋ ਡੋਜਾਂ ਮਿਕਸ ਕਰ ਕੇ ਲਾਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਤੋਂ ਕੋਈ ਵੀ ਵਿਅਕਤੀ ਜਿਸ ਨੂੰ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ ਲੱਗੀ ਹੈ ਉਹ ਉਸ ਟੀਕੇ ਦੀ ਦੂਜੀ ਖੁਰਾਕ ਜਾਂ ਫਿਰ ਫਾਈਜਰ ਤੇ ਮੌਡਰਨਾ ਦੇ ਵਿਚਕਾਰ ਚੋਣ ਕਰਨ ਦੇ ਯੋਗ ਹੋ ਜਾਵੇਗਾ। ਜਾਣਕਾਰੀ ਦੇ ਅਨੁਸਾਰ ਜਿਹੜੇ ਲੋਕਾਂ ਨੂੰ ਪਹਿਲੀ ਡੋਜ 12 ਹਫਤੇ ਪਹਿਲਾ ਲੱਗ ਚੁੱਕੀ ਹੈ ਉਹ ਦੂਜੀ ਡੋਜ਼ ਦੀ ਚੋਣ ਕਰਨ ਦੇ ਯੋਗ ਪਹਿਲਾਂ ਹੋਣਗੇ ਯਾਨੀ ਕਿ ਉਹ ਆਪਣੀ ਮਰਜ਼ੀ ਨਾਲ ਦੂਜੀ ਵੈਕਸੀਨ ਦੀ ਚੋਣ ਕਰ ਸਕਦੇ ਹਨ। ਦਸ ਦਈਏ ਕਿ ਉਹ ਵਿਅਕਤੀ ਜੋ ਐਸਟ੍ਰਾਜੈਨੇਕ ਦੀ ਦੂਜੀ ਡੋਜ ਚਾਹੁੰਦੇ ਹਨ ਉਹ ਫਾਰਮੇਸੀ ਨਾਲ ਸੰਪਰਕ ਕਰ ਸਕਦੇ ਹਨ ਜਿਥੇ ਉਨ੍ਹਾਂ ਨੇ ਪਹਿਲੀ ਡੋਜ ਪ੍ਰਾਪਤ ਕੀਤੀ ਸੀ ਅਤੇ ਉਹ ਦੂਜੀ ਵੈਕਸੀਨ ਲਈ ਵੀ ਅਪੋਇੰਟਮੈਂਟ ਉਸੀ ਫਾਰਮੇਸੀ ‘ਚ ਬੁੱਕ ਕਰ ਸਕਦੇ ਹਨ ਜਿੱਥੇ ਫਾਈਜਰ-ਬਾਇਓਐਨਟੈਕ ਜਾਂ ਮੌਡਰਨਾ ਵੈਕਸੀਨ ਦਿੱਤੀਆਂ ਜਾ ਰਹੀਆਂ ਹਨ। ਅਗਲੇ ਹਫਤੇ ਤੋਂ ਦੂਜੀ ਡੋਜ਼ ਬਦਲ ਵਜੋਂ ਲੈਣ ਵਾਲੇ ਵਿਅਕਤੀਆਂ ਲਈ ਔਨਲਾਈਨ ਬੁਕਿੰਗ ਸਿਸਟਮ ਖੋਲ੍ਹ ਦਿੱਤਾ ਜਾਵੇਗਾ ਤਾਂ ਜੋ ਦੂਜੀ ਡੋਜ਼ ਲਈ ਲੋਕ ਫਾਈਜਰ-ਬਾਇਓਐਨਟੈਕ ਜਾਂ ਮੌਡਰਨਾ ਦੀ ਚੋਣ ਕਰ ਸਕਣ। ਓਨਟਾਰੀਓ ਤੋਂ ਪਹਿਲਾ ਕੈਨੇਡਾ ਦੀ ਨੈਸ਼ਨਲ ਐਡਵਾਈਜਰੀ ਕਮੇਟੀ ਆਨ ਇਮਿਊਨਾਈਜੇਸ਼ਨ (ਐਨ ਏ ਸੀ ਆਈ) ਨੇ ਆਪਣੀਆਂ ਗਾਈਡਲਾਈਨਜ਼ ਵਿੱਚ ਫੇਰਬਦਲ ਕਰਦਿਆਂ ਹੋਇਆਂ ਕੋਵਿਡ-19 ਵੈਕਸੀਨ ਦੀਆਂ ਦੋ ਡੋਜਾਂ ਮਿਕਸ ਕਰ ਕੇ ਲਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਐਨ ਏ ਸੀ ਆਈ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਐਸਟ੍ਰਾਜੈਨੇਕ-ਆਕਸਫੋਰਡ-ਕੋਵੀਸ਼ੀਲਡ ਦੀ ਪਹਿਲੀ ਡੋਜ਼ ਦੇ ਨਾਲ ਫਾਈਜ਼ਰ-ਬਾਇਓਐਨਟੈਕ ਜਾਂ ਮੌਡਰਨਾ ਸੇਫ ਢੰਗ ਨਾਲ ਲਈ ਜਾ ਸਕਦੀ ਹੈ। ਐਨ ਏ ਸੀ ਆਈ ਦੀਆਂ ਨਵੀਆਂ ਗਾਈਡਲਾਈਨਜ਼ ਅਨੁਸਾਰ ਫਾਈਜ਼ਰ ਤੇ ਮੌਡਰਨਾ ਵੈਕਸੀਨਜ ਪਹਿਲੀ ਤੇ ਦੂਜੀ ਡੋਜ ਲਈ ਵੀ ਮਿਕਸ ਕੀਤੀਆਂ ਜਾ ਸਕਦੀਆਂ ਹਨ। ਪਰ ਕੁਝ ਦਿਨ ਪਹਿਲਾਂ ਇੱਕ ਬ੍ਰੀਫਿੰਗ ਦੌਰਾਨ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਇਸ ਨਾਲ ਪ੍ਰੋਵਿੰਸਾਂ ਤੇ ਟੈਰੇਟਰੀਜ ਨੂੰ ਵੈਕਸੀਨ ਪ੍ਰੋਗਰਾਮ ਮੈਨੇਜ ਕਰਨਾ ਸੇਫ ‘ਤੇ ਸੁਖਾਲਾ ਰਹੇਗਾ। ਅਗਲੇ ਹਫਤੇ ਤੋਂ ਉਨਟਾਰੀਓ ਦੇ ਵਾਸੀ ਦੂਜੀ ਡੋਜ਼ ਲਈ ਬਦਲ ਦੇ ਤੌਰ ‘ਤੇ ਕੋਈ ਵੀ ਵੈਕਸੀਨ ਲਗਵਾ ਸਕਦੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …